ਦੋਹਰਾ

Dohira

ਦੋਹਰਾ:

ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ

The Raja had put the son in the prison.

ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।

ਭੋਰ ਹੋਤ ਮੰਤ੍ਰੀ ਸਹਿਤ ਬਹੁਰੋ ਲਿਯੌ ਬੁਲਾਇ ॥੧॥

And early next morning he called him over.(l)

ਸਵੇਰ ਹੋਣ ਤੇ ਮੰਤ੍ਰੀ ਸਹਿਤ ਫਿਰ ਬੁਲਾ ਲਿਆ ॥੧॥

ਪੁਨਿ ਮੰਤ੍ਰੀ ਐਸੇ ਕਹੀ ਏਕ ਤ੍ਰਿਯਾ ਕੀ ਬਾਤ

The Minister, then, narrated to him the story of a woman.

ਫਿਰ ਮੰਤ੍ਰੀ ਨੇ ਇਕ ਤ੍ਰਿਆ ਦੀ ਕਥਾ ਇਸ ਤਰ੍ਹਾਂ ਕਹੀ।

ਸੋ ਸੁਨਿ ਨ੍ਰਿਪ ਰੀਝਤ ਭਯੋ ਕਹੋ ਕਹੋ ਮੁਹਿ ਤਾਤ ॥੨॥

Hearing the story, the Raja was enthralled, and requested it to be retold.(2)

ਉਸ ਨੂੰ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ (ਅਤੇ ਕਹਿਣ ਲਗਾ) ਹੇ ਪਿਆਰੇ! ਮੈਨੂੰ ਬਾਰ ਬਾਰ ਕਹਿ ਕੇ ਸੁਣਾਓ ॥੨॥

ਏਕ ਬਧੂ ਥੀ ਜਾਟ ਕੀ ਦੂਜੇ ਬਰੀ ਗਵਾਰ

A peasant had a (pretty) wife she was trammelled by that idiotic.

(ਮੰਤ੍ਰੀ ਨੇ ਕਹਿਣਾ ਸ਼ੁਰੂ ਕੀਤਾ) ਇਕ ਜਟ ਦੀ ਇਸਤਰੀ ਸੀ ਅਤੇ ਦੂਜੇ (ਉਹ) ਮੂਰਖ ਨੂੰ ਵਿਆਹੀ ਹੋਈ ਸੀ।

ਖੇਲਿ ਅਖੇਟਕ ਨ੍ਰਿਪਤਿ ਇਕ ਆਨਿ ਭਯੋ ਤਿਹ ਯਾਰ ॥੩॥

But a Raja on a hunting spree fell in love with her.(3)

ਇਕ ਰਾਜਾ ਸ਼ਿਕਾਰ ਖੇਡਦਿਆਂ ਉਸ ਦਾ ਯਾਰ ਆ ਬਣਿਆ ॥੩॥