ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪਜੰਵੀ ਪਤਿਸ਼ਾਹੀ।
ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥
You feel no love for the One who created and embellished you.
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਕਈ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਉਸ ਨਾਲ ਹੀ ਤੇਰਾ ਪਿਆਰ ਨਹੀਂ ਹੈ। ਜਿਸਹਿ = ਜਿਸੁ ਹੀ (ਨੇ) {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਾਜਿ = ਪੈਦਾ ਕਰ ਕੇ। ਨਿਵਾਜਿਆ = ਬਖ਼ਸ਼ਸ਼ਾਂ ਕੀਤੀਆਂ ਹਨ। ਤਿਸਹਿ ਸਿਉ = ਤਿਸੁ ਹੀ ਸਿਉ, ਉਸੇ ਨਾਲ ਹੀ। ਰਚੁ = ਪਿਆਰ।
ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
The seed, planted out season, does not germinate; it does not produce flower or fruit. ||1||
(ਤੂੰ ਹੋਰ ਹੋਰ ਆਹਰਾਂ ਵਿਚ ਲੱਗਾ ਫਿਰਦਾ ਹੈਂ, ਪਰ ਜੇ) ਰੁੱਤ ਕੋਈ ਹੋਵੇ, ਬੀਜ ਕੋਈ ਹੋਰ ਬੀਜ ਦੇਈਏ, ਉਸ ਨੂੰ ਨਾਹ ਫੁੱਲ ਲੱਗਦਾ ਹੈ ਨਾਹ ਫਲ ॥੧॥ ਆਨ = {अन्य} ਹੋਰ ਕੋਈ। ਬੋਈਐ = ਜੇ ਬੀਜ ਬੀਜੀਏ। ਫੂਲੈ = ਫੁੱਲ। ਤਾਹਿ = ਉਸ ਨੂੰ ॥੧॥
ਰੇ ਮਨ ਵਤ੍ਰ ਬੀਜਣ ਨਾਉ ॥
O mind, this is the time to plant the seed of the Name.
ਹੇ (ਮੇਰੇ) ਮਨ! (ਇਹ ਮਨੁੱਖਾ ਜੀਵਨ ਪਰਮਾਤਮਾ ਦਾ) ਨਾਮ-ਬੀਜਣ ਲਈ ਢੁਕਵਾਂ ਸਮਾ ਹੈ। ਵਤ੍ਰ ਬੀਜਣ = ਬੀਜਣ ਦਾ ਵੱਤਰ, ਬੀਜਣ ਦਾ ਢੁਕਵਾਂ ਸਮਾਂ। ਨਾਉ = ਪ੍ਰਭੂ ਦਾ ਨਾਮ-ਬੀਜ।
ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥
Focus your mind, and cultivate this crop; at the proper time, make this your purpose. ||1||Pause||
ਆਪਣਾ ਮਨ ਲਾ ਕੇ (ਹਿਰਦੇ ਦੀ) ਖੇਤੀ ਵਿਚ (ਨਾਮ) ਬੀਜ ਲੈ। ਇਹੀ ਚੰਗਾ ਮੌਕਾ ਹੈ, (ਇਸੇ ਵਿਚ) ਲਾਭ ਹੈ ॥੧॥ ਰਹਾਉ ॥ ਬੋਇ = ਬੀਜ ਲੈ। ਲਾਇ = ਲਾ ਕੇ। ਸਮਉ = ਸਮਾ। ਸੁਆਉ = ਲਾਭ ॥੧॥ ਰਹਾਉ ॥
ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥
Eradicate the stubbornness and doubt of your mind, and go to the Sanctuary of the True Guru.
ਆਪਣੇ ਮਨ ਦੀ ਜ਼ਿੱਦ ਆਪਣੇ ਮਨ ਦੀ ਭਟਕਣਾ ਦੂਰ ਕਰ, ਤੇ, ਗੁਰੂ ਦੀ ਸਰਨ ਜਾ ਪਉ (ਤੇ ਪਰਮਾਤਮਾ ਦਾ ਨਾਮ-ਬੀਜ ਬੀਜ ਲੈ)। ਖੋਇ = ਦੂਰ ਕਰ ਕੇ। ਖਹੜਾ = ਜ਼ਿੱਦ। ਭਰਮੁ = ਭਟਕਣਾ। ਜਾਇ = ਜਾ ਪਉ।
ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥
He alone does such deeds, who has such pre-ordained karma. ||2||
ਪਰ ਇਹ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉਤੇ ਪ੍ਰਭੂ ਦੀ ਹਜ਼ੂਰੀ ਤੋਂ ਇਹ ਲੇਖ ਲਿਖਿਆ ਹੋਇਆ ਹੋਵੇ ॥੨॥ ਕਰਮੁ = ਬਖ਼ਸ਼ਸ਼ (ਦਾ ਲੇਖ)। ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਦੇ ਵਾਸਤੇ; ਜਿਸ ਦੇ ਮੱਥੇ ਉਤੇ। ਧੁਰਹੁ = ਪ੍ਰਭੂ ਦੀ ਹਜ਼ੂਰੀ ਤੋਂ। ਕਮਾਇ = ਕਮਾਂਦਾ ਹੈ ॥੨॥
ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥
He falls in love with the Lord of the Universe, and his efforts are approved.
ਜਿਸ ਮਨੁੱਖ ਦਾ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, (ਉਸ ਦੀ ਨਾਮ ਸਿਮਰਨ ਦੀ) ਮਿਹਨਤ ਪਰਮਾਤਮਾ ਪਰਵਾਨ ਕਰ ਲੈਂਦਾ ਹੈ। ਭਾਉ = ਪਿਆਰ। ਸਿਉ = ਨਾਲ। ਘਾਲ = ਮਿਹਨਤ। ਥਾਇ ਪਾਈ = ਪਰਵਾਨ ਕੀਤੀ। ਥਾਇ {ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ} ਥਾਂ ਵਿਚ; ਥਾਂ ਸਿਰ।
ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥
My crop has germinated, and it shall never be used up. ||3||
ਮੇਰੇ ਹਿਰਦੇ-ਖੇਤ ਵਿਚ ਭੀ ਉਹ ਨਾਮ-ਫ਼ਸਲ ਉੱਗ ਪਿਆ ਹੈ ਜੋ ਕਦੇ ਭੀ ਮੁੱਕਦਾ ਨਹੀਂ ॥੩॥ ਖੇਤਿ ਮੇਰੈ = ਮੇਰੇ ਹਿਰਦੇ-ਖੇਤ ਵਿਚ। ਜੰਮਿਆ = ਉੱਗ ਪਿਆ ਹੈ। ਨਿਖੁਟਿ ਨ ਜਾਇ = ਮੁੱਕਦਾ ਨਹੀਂ ॥੩॥
ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥
I have obtained the priceless wealth, which shall never leave me or go anywhere else.
ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦਾ ਨਾਮ) ਅਮੋਲਕ ਪਦਾਰਥ ਲੱਭ ਲਿਆ, ਉਹ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ; ਅਮੋਲੁ = ਜੋ ਕਿਸੇ ਮੁੱਲ ਤੋਂ ਨਾਹ ਮਿਲ ਸਕੇ। ਛੋਡਿ = ਛੱਡ ਕੇ। ਕਤਹੂ = ਕਿਤੇ ਭੀ।
ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥
Says Nanak, I have found peace; I am satisfied and fulfilled. ||4||4||13||
ਹੇ ਨਾਨਕ! ਉਹ ਆਤਮਕ ਆਨੰਦ ਮਾਣਦੇ ਹਨ, ਉਹ (ਮਾਇਆ ਵਲੋਂ) ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ॥੪॥੪॥੧੩॥ ਤ੍ਰਿਪਤਿ ਰਹੇ ਆਘਾਇ = ਤ੍ਰਿਪਤਿ ਆਘਾਇ ਰਹੇ, ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਗਏ ॥੪॥੪॥੧੩॥