ਦੇਵਗੰਧਾਰੀ

Dayv-Gandhaaree:

ਦੇਵ ਗੰਧਾਰੀ।

ਮਾਈ ਸੁਨਤ ਸੋਚ ਭੈ ਡਰਤ

O mother, I hear of death, and think of it, and I am filled with fear.

(ਖਸਮ-ਪ੍ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ)। ਮਾਈ = ਹੇ ਮਾਂ! ਸੋਚ = ਚਿੰਤਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਅਨੇਕਾਂ ਡਰ-ਸਹਮ।

ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ

Renouncing 'mine and yours' and egotism, I have sought the Sanctuary of the Lord and Master. ||1||Pause||

ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ ਮਾਲਕ-ਪ੍ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ ਤੇ ਅਹੰਕਾਰ ਤਿਆਗ ਦਿਆਂ ॥੧॥ ਰਹਾਉ ॥ ਤਜਉ = ਤਜਉਂ, ਮੈਂ ਛੱਡ ਦਿਆਂ। ਪਰਤ = ਪਈ ਰਹਿ ਕੇ ॥੧॥ ਰਹਾਉ ॥

ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਕਾ ਬੋਲ ਕਰਤ

Whatever He says, I accept that as good. I do not say "No" to what He says.

ਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ ਤੇ ਮੈਂ ਉਸ ਦੀ ਰਜ਼ਾ ਦੇ ਉਲਟ ਬੋਲ ਨਹੀਂ ਬੋਲਦੀ। ਭਲ = ਭਲਾ। ਮਾਨਉ = ਮਾਨਉਂ, ਮੰਨਦੀ ਹਾਂ। ਨਾਹਿਨ = ਨਾਹੀਂ। ਕਾ ਬੋਲ = ਕਬੋਲ, ਉਲਟਾ ਬੋਲ, ਖਰ੍ਹ੍ਹਵਾ ਬੋਲ।

ਨਿਮਖ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥

Let me not forget Him, even for an instant; forgetting Him, I die. ||1||

(ਮੇਰੀ ਸਦਾ ਇਹ ਅਰਦਾਸ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੧॥ ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਕਿਤੇ ਵਿਸਰ ਜਾਏ। ਹੀਏ ਮੋਰੇ ਤੇ = ਮੇਰੇ ਹਿਰਦੇ ਤੋਂ। ਹੀਆ = ਹਿਰਦਾ। ਜਾਈ = ਜਾਈਂ। ਹਉ = ਮੈਂ ॥੧॥

ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ

The Giver of peace, God, the Perfect Creator, endures my great ignorance.

ਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ। ਸੁਖਦਾਈ = ਸੁਖ ਦੇਣ ਵਾਲਾ। ਇਆਨਪ = ਅੰਞਾਣਪੁਣਾ। ਜਰਤ = ਜਰਦਾ, ਸਹਾਰਦਾ।

ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥

I am worthless, ugly and of low birth, O Nanak, but my Husband Lord is the embodiment of bliss. ||2||3||

ਹੇ ਨਾਨਕ! ਮੈਂ ਤਾਂ ਗੁਣ-ਹੀਨ ਹਾਂ, ਕੋਝੀ ਸ਼ਕਲ ਵਾਲੀ ਹਾਂ, ਮੇਰੀ ਕੁਲ ਭੀ ਉੱਚੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ ॥੨॥੩॥ ਨਿਰਗੁਨਿ = {ਇਸਤ੍ਰੀ ਲਿੰਗ} ਗੁਣ-ਹੀਨ। ਕਰੂਪਿ = ਭੈੜੇ ਰੂਪ ਵਾਲੀ। ਹਉ = ਮੈਂ। ਭਰਤ = ਭਰਤਾ, ਖਸਮ ॥੨॥੩॥