ਦੇਵਗੰਧਾਰੀ ॥
Dayv-Gandhaaree:
ਦੇਵ ਗੰਧਾਰੀ।
ਮਨ ਹਰਿ ਕੀਰਤਿ ਕਰਿ ਸਦਹੂੰ ॥
O my mind, chant forever the Kirtan of the Lord's Praises.
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਮਨ = ਹੇ ਮਨ! ਕੀਰਤਿ = ਸਿਫ਼ਤ-ਸਾਲਾਹ। ਸਦ ਹੂੰ = ਸਦਾ ਹੀ।
ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥
By singing, hearing and meditating on Him, all, whether of high or low status, are saved. ||1||Pause||
(ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ ਭਾਵੇਂ ਉਹ ਉੱਚੀ ਜਾਤ ਵਾਲੇ ਹੋਣ ਜਾਂ ਨੀਵੀਂ ਜਾਤਿ ਵਾਲੇ ॥੧॥ ਰਹਾਉ ॥ ਉਧਾਰੈ = (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ। ਬਰਨ = ਉੱਚੀ ਜਾਤਿ ਵਾਲਿਆਂ ਨੂੰ। ਅਬਰਨਾ = ਨੀਵੀਂ ਜਾਤਿ ਵਾਲਿਆਂ ਨੂੰ। ਸਭ ਹੂੰ = ਸਭਨਾਂ ਨੂੰ ॥੧॥ ਰਹਾਉ ॥
ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥
He is absorbed into the One from which he originated, when he understands the Way.
(ਜਦੋਂ ਸਿਫ਼ਤ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਸੇ ਵਿਚ ਲੀਨ ਹੋ ਜਾਂਦਾ ਹੈ। ਜਹ ਤੇ = ਜਿਥੋਂ, ਜਿਸ ਥਾਂ ਤੋਂ। ਤਹੀ = ਉਸ ਥਾਂ ਵਿਚ ਹੀ। ਬਿਧਿ = ਤਰੀਕਾ। ਤਬਹੂੰ = ਤਦੋਂ ਹੀ।
ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥
Wherever this body was fashioned, it was not allowed to remain there. ||1||
(ਹੇ ਮਨ!) ਜਿੱਥੇ ਜਿੱਥੇ ਭੀ ਪਰਮਾਤਮਾ ਨੇ ਸਰੀਰ-ਰਚਨਾ ਕੀਤੀ ਹੈ, ਕਦੇ ਭੀ ਕੋਈ ਸਦਾ ਇਥੇ ਟਿਕਿਆ ਨਹੀਂ ਰਹਿ ਸਕਦਾ ॥੧॥ ਜਹਾ ਜਹਾ = ਜਿੱਥੇ ਜਿੱਥੇ। ਦੇਹੀ = ਸਰੀਰ। ਕਬ ਹੂੰ = ਕਦੇ ਭੀ ॥੧॥
ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥
Peace comes, and fear and doubt are dispelled, when God becomes Merciful.
ਜਦੋਂ ਪ੍ਰਭੂ ਦਇਆਵਾਨ ਹੁੰਦਾ ਹੈ (ਤਾਂ ਉਸ ਦੀ ਮੇਹਰ ਨਾਲ) ਆਨੰਦ (ਹਿਰਦੇ ਵਿਚ) ਆ ਵੱਸਦਾ ਹੈ ਤੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।
ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥
Says Nanak, my hopes have been fulfilled, renouncing my greed in the Saadh Sangat, the Company of the Holy. ||2||4||
ਨਾਨਕ ਆਖਦਾ ਹੈ- ਸਾਧ ਸੰਗਤ ਵਿਚ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ॥੨॥੪॥ ਸੰਗਿ = ਸੰਗਤ ਵਿਚ। ਤਜਿ = ਤਿਆਗ ਕੇ। ਲਬ = ਲਾਲਚ ॥੨॥੪॥