ਦੇਵਗੰਧਾਰੀ ॥
Dayv-Gandhaaree:
ਦੇਵ ਗੰਧਾਰੀ।
ਮਨ ਜਿਉ ਅਪੁਨੇ ਪ੍ਰਭ ਭਾਵਉ ॥
O my mind, act as it pleases God.
ਹੇ ਮੇਰੇ ਮਨ! ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ! ਮਨ = ਹੇ ਮਨ! ਜਿਉ = ਜਿਵੇਂ ਹੋ ਸਕੇ। ਪ੍ਰਭ ਭਾਵਉ = ਪ੍ਰਭੂ ਨੂੰ ਚੰਗਾ ਲੱਗ ਪਵਾਂ।
ਨੀਚਹੁ ਨੀਚੁ ਨੀਚੁ ਅਤਿ ਨਾਨੑਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥
Become the lowest of the low, the very least of the tiny, and speak in utmost humility. ||1||Pause||
ਭਾਵੇਂ ਮੈਂਨੂੰ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਉਸ ਪ੍ਰਭੂ ਅੱਗੇ ਅਰਜ਼ ਕਰਨੀ ਪਵੇ ॥੧॥ ਰਹਾਉ ॥ ਨਾਨ੍ਹ੍ਹਾ = ਨੰਨ੍ਹ੍ਹਾ, ਨਿੱਕਾ ਜਿਹਾ, ਨਿਮਾਣਾ। ਹੋਇ = ਹੋ ਕੇ। ਬੁਲਾਵਉ = ਬੁਲਾਵਉਂ, ਮੈਂ ਬੁਲਾਂਦਾ ਹਾਂ ॥੧॥ ਰਹਾਉ ॥
ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥
The many ostentatious shows of Maya are useless; I withhold my love from these.
ਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ ਜਿਨ੍ਹਾਂ ਕਾਰਨ ਮੈਂ ਪ੍ਰਭੂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ। ਅਡੰਬਰ = ਪਸਾਰੇ। ਬਿਰਥੇ = ਵਿਅਰਥ। ਤਾ ਸਿਉ = ਉਹਨਾਂ ਨਾਲ। ਘਟਾਵਉ = ਮੈਂ ਘਟਾਂਦਾ ਹਾਂ।
ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥
As something pleases my Lord and Master, in that I find my glory. ||1||
ਜਿਵੇਂ ਮੇਰਾ ਆਪਣਾ-ਮਾਲਕ ਪ੍ਰਭੂ ਸੁਖ ਮੰਨਦਾ ਹੈ, ਮੈਂ ਭੀ ਉਸੇ ਵਿਚ (ਸੁਖ ਮੰਨ ਕੇ) ਇੱਜ਼ਤ ਪ੍ਰਾਪਤ ਕਰਦਾ ਹਾਂ ॥੧॥ ਮਾਨੈ = ਮੰਨਦਾ ਹੈ। ਪਾਵਉ = ਪਾਵਉਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ ॥੧॥
ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥
I am the slave of His slaves; becoming the dust of the feet of his slaves, I serve His humble servants.
ਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ। ਰੇਣੁ = ਚਰਨ-ਧੂੜ। ਕਮਾਵਉ = ਕਮਾਵਉਂ, ਮੈਂ ਕਮਾਂਦਾ ਹਾਂ।
ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥
I obtain all peace and greatness, O Nanak, living to chant His Name with my mouth. ||2||5||
ਹੇ ਨਾਨਕ! ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ ॥੨॥੫॥ ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮੁਖਹੁ = ਮੂੰਹ ਨਾਲ। ਬੁਲਾਵਉ = ਮੈਂ ਬੁਲਾਂਦਾ ਹਾਂ ॥੨॥੫॥