ਅੜਿਲ ॥
ਅੜਿਲ:
ਦੁਹੂੰ ਹਾਥ ਨਿਜੁ ਮੂੰਡ ਛਾਰ ਡਾਰਤ ਭਯੋ ॥
(ਰਾਜਾ) ਆਪਣੇ ਦੋਹਾਂ ਹੱਥਾਂ ਨਾਲ ਸਿਰ ਵਿਚ ਮਿੱਟੀ ਪਾਣ ਲਗਾ,
ਜਨੁਕ ਰਾਹ ਮੈ ਲੂਟਿ ਕਿਨੂ ਤਾ ਕੌ ਲਯੋ ॥
ਮਾਨੋ ਉਸ ਨੂੰ ਰਸਤੇ ਵਿਚ ਕਿਸੇ ਨੇ ਲੁਟ ਲਿਆ ਹੋਵੇ।
ਗਿਰਿਯੋ ਝੂਮਿ ਕੈ ਭੂਮਿ ਅਧਿਕ ਮੁਰਝਾਇ ਕੈ ॥
ਉਹ ਬੇਹੋਸ਼ ਹੋ ਕੇ ਧਰਤੀ ਉਤੇ ਘੁਮੇਰੀ ਖਾ ਕੇ ਡਿਗ ਪਿਆ
ਹੋ ਡੂਬਿ ਨਦੀ ਮਹਿ ਮਰਿਯੋ ਅਧਿਕ ਬਿਖ ਖਾਇ ਕੈ ॥੧੫॥
ਅਤੇ ਬਹੁਤ ਜ਼ਹਿਰ ਖਾ ਕੇ ਨਦੀ ਵਿਚ ਡੁਬ ਮਰਿਆ ॥੧੫॥
ਲੈ ਰਾਨੀ ਕੋ ਜਾਰ ਜਬੈ ਗ੍ਰਿਹ ਆਇਯੋ ॥
ਰਾਣੀ ਨੂੰ ਲੈ ਕੇ ਜਦ ਯਾਰ (ਆਪਣੇ) ਘਰ ਆਇਆ
ਭਾਤਿ ਭਾਤਿ ਸੋ ਦਰਬੁ ਦਿਜਾਨੁ ਲੁਟਾਇਯੋ ॥
ਤਾਂ ਕਈ ਤਰ੍ਹਾਂ ਨਾਲ ਬ੍ਰਾਹਮਣਾਂ ਵਿਚ ਧਨ ਵੰਡਿਆ।
ਜੌ ਐਸੀ ਅਬਲਾ ਕੌ ਛਲ ਸੌ ਪਾਇਯੈ ॥
ਜੇ ਛਲ ਨਾਲ ਅਜਿਹੀ ਇਸਤਰੀ ਨੂੰ ਪ੍ਰਾਪਤ ਕਰ ਲਈਏ
ਹੋ ਬਿਨੁ ਦਾਮਨ ਤਿਹ ਦਏ ਹਾਥ ਬਿਕਿ ਜਾਇਯੈ ॥੧੬॥
ਤਾਂ ਬਿਨਾ ਦੰਮਾਂ ਦੇ ਹੀ ਉਸ ਦੇ ਹੱਥ ਵਿਕ ਜਾਈਏ ॥੧੬॥
ਛਲ ਅਬਲਾ ਛੈਲਨ ਕੋ ਕਛੂ ਨ ਜਾਨਿਯੈ ॥
ਚਤੁਰ ਇਸਤਰੀਆਂ ਦੇ ਛਲ (ਚਰਿਤ੍ਰ) ਨੂੰ ਕੁਝ ਵੀ ਸਮਝਿਆ ਨਹੀਂ ਜਾ ਸਕਦਾ।
ਲਹਿਯੋ ਨ ਜਾ ਕੌ ਜਾਇ ਸੁ ਕੈਸ ਬਖਾਇਨੈ ॥
ਜਿਸ ਨੂੰ ਸਮਝਿਆ ਨਾ ਜਾ ਸਕੇ ਉਸ ਦਾ ਬਖਾਨ ਕਿਵੇਂ ਕੀਤਾ ਜਾਏ।
ਜੁ ਕਛੁ ਛਿਦ੍ਰ ਇਨ ਕੇ ਛਲ ਕੌ ਲਖਿ ਪਾਇਯੈ ॥
ਜੇ ਕੋਈ ਕਮਜ਼ੋਰੀ ਇਨ੍ਹਾਂ ਦੇ ਚਰਿਤ੍ਰ ਦੀ ਪਤਾ ਵੀ ਲਗ ਜਾਵੇ
ਹੋ ਸਮੁਝਿ ਚਿਤ ਚੁਪ ਰਹੋ ਨ ਕਿਸੂ ਬਤਾਇਯੈ ॥੧੭॥
ਤਾਂ ਸਮਝ ਕੇ ਚੁਪ ਰਹੋ, ਕਿਸੇ ਨੂੰ ਨਾ ਦਸੋ ॥੧੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੪॥੨੯੨੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੪॥੨੯੨੦॥ ਚਲਦਾ॥