ਚੌਪਈ ॥

ਚੌਪਈ:

ਤਬ ਰਾਜਾ ਪ੍ਰਯਾਦੋ ਰਹਿ ਗਯੋ ॥

ਤਦ ਰਾਜਾ (ਇਕ ਪ੍ਰਕਾਰ ਨਾਲ) ਪੈਦਲ ਰਹਿ ਗਿਆ।

ਪਹੁਚਤ ਤਿਨੈ ਨ ਕ︀ਯੋਹੂੰ ਭਯੋ ॥

ਉਨ੍ਹਾਂ ਤਕ ਕਿਸੇ ਤਰ੍ਹਾਂ ਵੀ ਪਹੁੰਚ ਨਹੀਂ ਸਕਿਆ।

ਛਲ ਬਲ ਸਭ ਅਪਨੇ ਕਰਿ ਹਾਰਿਯੋ ॥

ਉਹ ਆਪਣਾ ਸਾਰਾ ਛਲ ਬਲ ਕਰ ਕੇ ਹਾਰ ਗਿਆ।

ਲੈ ਰਾਨੀ ਗ੍ਰਿਹ ਜਾਰ ਪਧਾਰਿਯੋ ॥੧੪॥

(ਉਹ) ਯਾਰ ਰਾਣੀ ਨੂੰ ਲੈ ਕੇ (ਆਪਣੇ) ਘਰ ਜਾ ਪਹੁੰਚਿਆ ॥੧੪॥