ਅੜਿਲ ॥
ਅੜਿਲ:
ਅਥਕ ਸਾਢਿ ਚੜਿ ਬੈਠੈ ਦਈ ਧਵਾਇ ਕੈ ॥
ਅਣਥਕ ਸਾਂਢਨੀ ਉਤੇ ਬੈਠ ਕੇ (ਉਸ ਨੂੰ) ਭਜਾ ਦਿੱਤਾ।
ਪਵਨ ਬੇਗਿ ਜ︀ਯੋ ਚਲੀ ਮਿਲੈ ਕੋ ਜਾਇ ਕੈ ॥
(ਉਹ) ਪੌਣ ਦੇ ਵੇਗ ਨਾਲ ਚਲੀ, ਭਲਾ ਉਸ ਨੂੰ ਕੌਣ ਮਿਲ ਸਕਦਾ ਸੀ।
ਉਤਰਿ ਰਾਵ ਕਾ ਦੇਖੈ ਦਿਸਟਿ ਪਸਾਰਿ ਕੈ ॥
ਰਾਜਾ ਮਹੱਲ ਤੋਂ ਉਤਰ ਕੇ ਅੱਖਾਂ ਪਸਾਰ ਕੇ ਕੀ ਵੇਖਦਾ ਹੈ
ਹੋ ਉਤਿਮ ਸਾਢਿਨ ਹਰੀ ਮਤ ਮਹਿ ਮਾਰਿ ਕੈ ॥੧੩॥
ਕਿ ਮੈਨੂੰ ਮੂਰਖ ਬਣਾ ਕੇ ਉਹ ਉੱਤਮ ਸਾਂਢਨੀ ਲੈ ਗਏ ਹਨ ॥੧੩॥