ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ

She finds no place of rest in her father-in-law's home, and no place in her parents' home either.

ਉਸ ਇਸਤ੍ਰੀ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ, ਸਾਹੁਰੈ = ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਢੋਈ = ਆਸਰਾ, ਥਾਂ। ਪੇਈਐ = ਪੇਕੇ ਘਰ, ਇਸ ਲੋਕ ਵਿਚ।

ਪਿਰੁ ਵਾਤੜੀ ਪੁਛਈ ਧਨ ਸੋਹਾਗਣਿ ਨਾਉ ॥੩੧॥

Her Husband Lord does not care for her; what sort of a blessed, happy soul-bride is she? ||31||

ਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਾਹ ਪੁੱਛੇ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) ॥੩੧॥ ਪਿਰੁ = ਖਸਮ-ਪ੍ਰਭੂ। ਵਾਤੜੀ = ਮਾੜੀ ਜਿਹੀ ਭੀ ਵਾਤ। ਧਨ = ਇਸਤ੍ਰੀ ॥੩੧॥