ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥
In her father-in-law's home hereafter, and in her parents' home in this world, she belongs to her Husband Lord. Her Husband is Inaccessible and Unfathomable.
ਹੇ ਨਾਨਕ! ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਅਗੰਮੁ = ਪਹੁੰਚ ਤੋਂ ਪਰੇ। ਅਥਾਹੁ = ਡੂੰਘਾ, ਅਗਾਧ।
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥
O Nanak, she is the happy soul-bride, who is pleasing to her Carefree Lord. ||32||
ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ) ॥੩੨॥ ਬੇਪਰਵਾਹ ਭਾਵੈ = ਬੇ-ਪਰਵਾਹ ਨੂੰ ਪਿਆਰੀ ਲੱਗਦੀ ਹੈ ॥੩੨॥