ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥
Bathing, washing and decorating herself, she comes and sleeps without anxiety.
(ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ, ਸੰਬਹੀ = ਸਜੀ ਹੋਈ, ਫਬੀ ਹੋਈ। ਨਚਿੰਦੁ = ਬੇ-ਫ਼ਿਕਰ।
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥
Fareed, she still smells like asafoetida; the fragrance of musk is gone. ||33||
ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) ॥੩੩॥ ਬੇੜੀ = ਵੇੜ੍ਹੀ ਹੋਈ, ਲਿੱਬੜੀ ਹੋਈ। ਕਥੂਰੀ = ਕਸਤੂਰੀ। ਗੰਧੁ = ਸੁਗੰਧੀ, ਖ਼ੁਸ਼ਬੋ ॥੩੩॥