ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ

That life, which has no contact with the Holy, is useless.

(ਹੇ ਭਾਈ! ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ। ਸਾਧੂ = ਗੁਰੂ। ਤੇਤੋ = ਉਤਨਾ ਹੀ, ਉਹ ਸਾਰਾ ਹੀ।

ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥

Joining their congregation, all doubts are dispelled, and I am emancipated. ||1||

ਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ, (ਗੁਰੂ ਦੀ ਕਿਰਪਾ ਨਾਲ) ਅਸਾਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੧॥ ਸੰਗ = (ਗੁਰੂ ਦੇ) ਨਾਲ। ਭ੍ਰਮ = ਭਟਕਣਾ। ਗਤਿ = ਉੱਚੀ ਆਤਮਕ ਅਵਸਥਾ ॥੧॥

ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ

That day, when I meet with the Holy - I am a sacrifice to that day.

(ਹੇ ਭਾਈ!) ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ। ਜਾ ਦਿਨ = ਜਿਸ ਦਿਨ। ਸਾਧੂ = ਗੁਰੂ ਜੀ। ਭੇਟੇ = ਮਿਲੇ। ਮੋਹਿ = ਮੈਨੂੰ। ਉਆ ਦਿਨ = ਉਸ ਦਿਨ ਤੋਂ।

ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ

Again and again, I sacrifice my body, mind and soul to them. ||1||Pause||

ਹੁਣ ਮੈਂ (ਆਪਣੇ ਗੁਰੂ ਤੋਂ) ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ ॥੧॥ ਰਹਾਉ ॥ ਜੀਅਰਾ = ਪਿਆਰੀ ਜਿੰਦ। ਹਉ = ਮੈਂ। ਵਾਰੀ = ਵਾਰੀਂ, ਕੁਰਬਾਨ ਕਰਾਂ ॥੧॥ ਰਹਾਉ ॥

ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ

They have helped me renounce this ego, and implant this humility within myself.

ਹੇ ਭਾਈ! (ਗੁਰੂ ਨੇ ਕਿਰਪਾ ਕਰ ਕੇ) ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ (ਮੇਰੇ ਹਿਰਦੇ ਵਿਚ) ਇਤਨੀ ਪੱਕੀ ਕਰ ਦਿੱਤੀ ਹੈ, ਏਤ = ਏਤ (ਅਪਰਾਧੀ), ਇਤਨੀ ਅਪਣੱਤ। ਮੋਹਿ ਤੇ = ਮੈਥੋਂ। ਇਤਨੀ = ਇਤਨੀ (ਨਿੰਮ੍ਰਤਾ)। ਦ੍ਰਿੜਤਾਰੀ = ਪਕਿਆਈ।

ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥

This mind has become the dust of all men's feet, and my self-conceit has been dispelled. ||2||

ਕਿ ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ ॥੨॥ ਰੇਨ = ਚਰਨ-ਧੂੜ। ਅਪਧਾਰੀ = ਅਪਣੱਤ ॥੨॥

ਨਿੰਦ ਚਿੰਦ ਪਰ ਦੂਖਨਾ ਖਿਨ ਮਹਿ ਜਾਰੀ

In an instant, I burnt away the ideas of slander and ill-will towards others.

ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ-ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ। ਨਿੰਦ ਚਿੰਦ = ਨਿੰਦਾ ਦਾ ਖ਼ਿਆਲ। ਪਰ ਦੂਖਨਾ = ਦੂਜਿਆਂ ਦਾ ਮੰਦਾ ਚਿਤਵਣਾ। ਏ = ਇਹ ਵਿਕਾਰ। ਜਾਰੀ = ਸਾੜ ਦਿੱਤੇ।

ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥

I see close at hand, the Lord of mercy and compassion; He is not far away at all. ||3||

(ਦੂਜਿਆਂ ਉਤੇ) ਦਇਆ (ਕਰਨੀ), (ਲੋੜਵੰਦਿਆਂ ਉਤੇ) ਤਰਸ (ਕਰਨਾ), ਅਤੇ (ਪਰਮਾਤਮਾ ਨੂੰ ਹਰ ਵੇਲੇ) ਆਪਣੇ ਨੇੜੇ ਵੇਖਣਾ-ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ ॥੩॥ ਮਇਆ = ਤਰਸ। ਅਰੁ = ਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਨਿਕਟਿ ਪੇਖੁ = ਪ੍ਰਭੂ ਨੂੰ ਨੇੜੇ ਵੇਖਣਾ। ਦੂਰਾਰੀ = ਦੂਰ ॥੩॥

ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ

My body and mind are cooled and soothed, and now, I am liberated from the world.

(ਹੇ ਭਾਈ! ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ, ਉਸ ਦੀ ਮੇਹਰ ਨਾਲ) ਹੁਣ ਮੇਰਾ ਮਨ ਅਤੇ ਤਨ (ਵਿਕਾਰਾਂ ਵਲੋਂ) ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਸੀਤਲ = ਠੰਢੇ-ਠਾਰ ਸ਼ਾਂਤ। ਅਬ = ਹੁਣ। ਮੁਕਤੇ = ਆਜ਼ਾਦ। ਸੰਸਾਰੀ = ਦੁਨੀਆ ਦੇ ਬੰਧਨਾਂ ਤੋਂ।

ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥

Love, consciousness, the breath of life, wealth and everything, O Nanak, are in the Blessed Vision of the Lord's Darshan. ||4||10||40||

ਹੇ ਨਾਨਕ! (ਆਖ-) ਹੁਣ ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਮਗਨ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ ॥੪॥੧੦॥੪੦॥ ਹੀਤ = ਹਿਤ, ਲਗਨ। ਚੀਤ = ਚਿੱਤ, ਸੁਰਤਿ। ਪ੍ਰਾਨ = ਜਿੰਦ ॥੪॥੧੦॥੪੦॥