ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ

Make your hands the cymbals, your eyes the tambourines, and your forehead the guitar you play.

ਹੇ ਭਾਈ! (ਹਰੇਕ ਜੀਵ ਦੇ) ਮੱਥੇ ਉਤੇ (ਲਿਖੇ ਲੇਖ, ਮਾਨੋ,) ਰਬਾਬ ਵੱਜ ਰਹੇ ਹਨ। ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ (ਹਰ ਮਨੁੱਖ ਮਾਇਆ ਦਾ ਨਾਚ ਨੱਚ ਰਿਹਾ ਹੈ। ਹੱਥ ਮਾਇਆ ਕਮਾਣ ਵਿਚ ਲੱਗੇ ਪਏ ਹਨ, ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ)। ਕਰ = ਹੱਥ {ਬਹੁ-ਵਚਨ। ਕਰੁ = ਇੱਕ ਹੱਥ}। ਕਰਿ = {ਕ੍ਰਿਆ} ਕਰ ਕੇ, ਬਣਾ ਕੇ। ਤਾਲ = ਛੈਣੇ। ਪਖਾਵਜੁ = ਜੋੜੀ, ਤਬਲਾ। ਨੇਨਹੁ = ਅੱਖਾਂ ਨੂੰ। ਮਾਥੈ = (ਹਰੇਕ ਜੀਵ ਦੇ) ਮੱਥੇ ਉੱਤੇ (ਲਿਖੇ ਲੇਖ)। ਵਜਹਿ = ਵੱਜਦੇ ਹਨ।

ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ

Let the sweet flute music resound in your ears, and with your tongue, vibrate this song.

(ਹਰੇਕ ਜੀਵ ਦੇ) ਕੰਨਾਂ ਵਿਚ (ਮਾਇਆ ਦੀ ਹੀ ਸ੍ਰੋਤ ਮਾਨੋ,) ਮਿੱਠੀ (ਸੁਰ ਵਾਲੀ) ਬੰਸਰੀ ਵੱਜ ਰਹੀ ਹੈ, (ਹਰੇਕ ਜੀਵ ਨੂੰ) ਜੀਭ ਦਾ ਚਸਕਾ (ਮਾਨੋ) ਰਾਗ ਹੋ ਰਿਹਾ ਹੈ। ਕਰਨਹੁ = ਕੰਨਾਂ ਵਿਚ। ਮਧੁ = ਮਧੁਰ, ਮਿੱਠੀ। ਬਾਸੁਰੀ = ਬੰਸਰੀ। ਜਿਹਵਾ = ਜੀਭ। ਧੁਨਿ = {ध्वनि} ਆਵਾਜ਼, ਲਗਨ। ਆਗਾਜਾ = ਗੱਜਦੀ ਹੈ।

ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥

Move your mind like the rhythmic hand-motions; do the dance, and shake your ankle bracelets. ||1||

(ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ) ਘੁੰਘਰੂ ਆਦਿਕ ਸਾਜ ਬਣਾ ਕੇ ਹਰ ਵੇਲੇ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ ॥੧॥ ਨਿਰਤਿ = ਨਾਚ। ਕਰੇ ਕਰਿ = ਕਰਿ ਕਰਿ, ਕਰ ਕਰ ਕੇ। ਨਾਚੈ = ਨੱਚਦਾ ਹੈ। ਨਿਰਤਿ......ਨਾਚੈ = ਮਨ ਹਰ ਵੇਲੇ ਨੱਚਦਾ ਹੈ। ਆਣੇ = ਆਣਿ, ਲਿਆ ਕੇ, ਪਹਿਨ ਕੇ। ਘੂਘਰ = ਘੁੰਘਰੂ ॥੧॥

ਰਾਮ ਕੋ ਨਿਰਤਿਕਾਰੀ

This is the rhythmic dance of the Lord.

(ਹੇ ਭਾਈ! ਜਗਤ ਵਿਚ) ਪਰਮਾਤਮਾ (ਦੀ ਰਚੀ ਰਚਨਾ) ਦਾ ਨਾਚ ਹੋ ਰਿਹਾ ਹੈ। ਕੋ = ਦੀ। ਨਿਰਤਿਕਾਰੀ = ਨਾਚ।

ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ

The Merciful Audience, the Lord, sees all your make-up and decorations. ||1||Pause||

(ਇਸ ਨਾਚ ਨੂੰ) ਵੇਖਣ ਦੀ ਸਮਰਥਾ ਵਾਲਾ ਦਇਆਵਾਨ ਪ੍ਰਭੂ (ਨਾਚ ਦੇ) ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ ॥੧॥ ਰਹਾਉ ॥ ਪੇਖੈ = ਵੇਖਦਾ ਹੈ। ਪੇਖਨਹਾਰੁ = ਵੇਖਣ ਦੀ ਸਮਰਥਾ ਵਾਲਾ। ਜੇਤਾ = ਜਿਤਨਾ ਹੀ, ਸਾਰਾ ਹੀ। ਸੀਗਾਰੀ = ਸਿੰਗਾਰ ॥੧॥ ਰਹਾਉ ॥

ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ

The whole earth is the stage, with the canopy of the sky overhead.

(ਹੇ ਭਾਈ! ਸਭ ਜੀਵਾਂ ਦੇ ਮਨਾਂ ਦੇ ਨੱਚਣ ਵਾਸਤੇ) ਸਾਰੀ ਧਰਤੀ ਅਖਾੜਾ ਬਣੀ ਹੋਈ ਹੈ, ਇਸ ਦੇ ਉੱਪਰ ਆਕਾਸ਼-ਚੰਦੋਆ ਬਣਿਆ ਤਣਿਆ ਹੋਇਆ ਹੈ। ਆਖਾਰ ਮੰਡਲੀ = (ਨਿਰਤਿਕਾਰੀ ਵਾਲਾ) ਅਖਾੜਾ। ਧਰਣਿ = ਧਰਤੀ। ਸਬਾਈ = ਸਾਰੀ। ਗਗਨੁ = ਆਕਾਸ਼।

ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ

The wind is the director; people are born of water.

(ਜੇਹੜਾ ਸਰੀਰ) ਪਾਣੀ ਤੋਂ ਪੈਦਾ ਹੁੰਦਾ ਹੈ (ਉਸ ਦਾ ਅਤੇ ਜਿੰਦ ਦਾ) ਮਿਲਾਪ ਕਰਾਈ ਰੱਖਣ ਵਾਲਾ (ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹਰੇਕ) ਸੁਆਸ ਹੈ। ਪਵਨੁ = ਹਵਾ, ਸੁਆਸ। ਵਿਚੋਲਾ = (ਜਿੰਦ ਤੇ ਸਰੀਰ ਦਾ) ਮਿਲਾਪ ਕਰਾਈ ਰੱਖਣ ਵਾਲਾ। ਜਲ ਤੇ = ਪਾਣੀ ਤੋਂ, ਪਿਤਾ ਦੀ ਬੂੰਦ ਤੋਂ। ਓਪਤਿ = ਉਤਪੱਤੀ।

ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥

From the five elements, the puppet was created with its actions. ||2||

ਪੰਜ ਤੱਤਾਂ ਨੂੰ ਮਿਲਾ ਕੇ (ਪਰਮਾਤਮਾ ਨੇ ਹਰੇਕ ਜੀਵ ਦਾ) ਸਰੀਰ ਬਣਾਇਆ ਹੋਇਆ ਹੈ। (ਜੀਵ ਦੇ ਪਿਛਲੇ ਕੀਤੇ ਹੋਏ) ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਹੋਇਆ ਹੈ ॥੨॥ ਕਰਿ = ਕਰ ਕੇ। ਪੁਤਰਾ = ਸਰੀਰ, ਪੁਤਲਾ। ਕਿਰਤ = (ਪਿਛਲੇ ਜਨਮਾਂ ਦੇ) ਕੀਤੇ ਹੋਏ ਕਰਮਾਂ ਅਨੁਸਾਰ ॥੨॥

ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ

The sun and the moon are the two lamps which shine, with the four corners of the world placed between them.

(ਹੇ ਭਾਈ! ਨਿਰਤ-ਕਾਰੀ ਵਾਲੇ ਇਸ ਧਰਤਿ-ਅਖਾੜੇ ਵਿਚ) ਚੰਦ ਅਤੇ ਸੂਰਜ ਦੋ ਦੀਵੇ ਬਲ ਰਹੇ ਹਨ, ਚੌਹੀਂ ਪਾਸੀਂ (ਚਾਨਣ ਦੇਣ ਲਈ) ਟਿਕਾਏ ਹੋਏ ਹਨ। ਦੁਇ = ਦੋਵੇਂ। ਜਰੇ = ਬਲ ਰਹੇ ਹਨ। ਚਰਾਗਾ = ਦੀਵੇ। ਚਹੁ ਕੁੰਟ ਭੀਤਰਿ = ਚਹੁੰਆਂ ਕੂਟਾਂ ਵਿਚ, ਸਾਰੀ ਸ੍ਰਿਸ਼ਟੀ ਵਿਚ।

ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ

The ten senses are the dancing girls, and the five passions are the chorus; they sit together within the one body.

(ਹਰੇਕ ਜੀਵ ਦੇ) ਦਸ ਇੰਦ੍ਰੇ ਅਤੇ ਪੰਜ (ਕਾਮਾਦਿਕ) ਡੂੰਮ ਇਕੋ ਸਰੀਰ ਵਿਚ ਹੀ ਇਕੱਠੇ ਹਨ। ਪਾਤਉ = ਪਾਤਰ। ਦਸ ਪਾਤਉ = ਦਸ ਪਾਤਰ, ਦਸ ਇੰਦ੍ਰੇ। ਪੰਚ = ਪੰਜ (ਕਾਮਾਇਕ)। ਸੰਗੀਤਾ = ਡੂੰਮ। ਏਕੈ ਭੀਤਰਿ = ਇਕ (ਸਰੀਰ) ਵਿਚ ਹੀ। ਸਾਥੇ = ਇਕੱਠੇ।

ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥

They all put on their own shows, and speak in different languages. ||3||

ਇਹ ਸਾਰੇ ਵੱਖ-ਵੱਖ ਹੋ ਕੇ ਆਪੋ ਆਪਣੇ ਭਾਵ (ਕਲੋਲ) ਵਿਖਾ ਰਹੇ ਹਨ, ਸਭਨਾਂ ਵਿਚ ਵੱਖਰੀ ਵੱਖਰੀ ਪ੍ਰੇਰਨਾ (ਕਾਮਨਾ) ਹੈ ॥੩॥ ਹੁਇ = ਹੋ ਕੇ। ਭਿੰਨ = ਵੱਖਰੇ। ਦਿਖਾਵਹਿ = ਵਿਖਾਂਦੇ ਹਨ। ਸਭਹੁ = ਸਭਨਾਂ ਵਿਚ। ਨਿਰਾਰੀ = ਨਿਰਾਲੀ, ਵੱਖਰੀ। ਭਾਖੇ = ਬੋਲੀ, ਪ੍ਰੇਰਨਾ, ਕਾਮਨਾ ॥੩॥

ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ

In each and every home there is dancing, day and night; in each and every home, the bugles blow.

ਹੇ ਭਾਈ! ਦਿਨ ਰਾਤ ਹਰੇਕ (ਜੀਵ ਦੇ ਹਰੇਕ) ਇੰਦ੍ਰੇ ਵਿਚ ਇਹ ਨਾਚ ਹੋ ਰਿਹਾ ਹੈ। ਹਰੇਕ ਸਰੀਰ ਵਿਚ ਮਾਇਆ ਦਾ ਵਾਜਾ ਵੱਜ ਰਿਹਾ ਹੈ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਇੰਦ੍ਰੇ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਤੂਰਾ = (ਮਾਇਆ ਦਾ) ਵਾਜਾ।

ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ

Some are made to dance, and some are whirled around; some come and some go, and some are reduced to dust.

ਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ, ਕਈ ਵਾਜੇ ਜੀਵਾਂ ਨੂੰ ਭਟਕਾਂਦੇ ਫਿਰਦੇ ਹਨ, ਬੇਅੰਤ ਜੀਵ (ਇਹਨਾਂ ਦੇ ਪ੍ਰਭਾਵ ਹੇਠ) ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ। ਏਕਿ = ('ਏਕ' ਤੋਂ ਬਹੁ-ਵਚਨ} ਮਾਇਆ ਦੇ ਕਈ ਵਾਜੇ। ਨਚਾਵਹਿ = (ਜੀਵਾਂ ਨੂੰ) ਨਚਾਂਦੇ ਹਨ। ਭਵਾਵਹਿ = ਭਟਕਾਂਦੇ ਫਿਰਦੇ ਹਨ। ਇਕਿ = ਬੇਅੰਤ ਜੀਵ। ਹੋਇ ਧੂਰਾ = ਮਿੱਟੀ ਹੋ ਕੇ, ਰੁਲ ਕੇ, ਖ਼ੁਆਰ ਹੋ ਕੇ। ਆਇ = ਆ ਕੇ। ਜਾਇ = ਜਾ ਕੇ, ਮਰ ਕੇ। ਆਇ ਜਾਇ = ਜਨਮ ਮਰਨ ਦੇ ਗੇੜ ਵਿਚ ਪੈ ਕੇ।

ਕਹੁ ਨਾਨਕ ਸੋ ਬਹੁਰਿ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥

Says Nanak, one who meets with the True Guru, does not have to dance the dance of reincarnation again. ||4||7||

ਨਾਨਕ ਆਖਦਾ ਹੈ- ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ (ਮਾਇਆ ਦੇ ਹੱਥਾਂ ਤੇ) ਮੁੜ ਮੁੜ ਨਹੀਂ ਨੱਚਦਾ ॥੪॥੭॥ ਨਾਨਕ = ਹੇ ਨਾਨਕ! ਬਹੁਰਿ = ਮੁੜ ਮੁੜ। ਜਿਸੁ ਭੇਟੈ = ਜਿਸ ਨੂੰ ਮਿਲ ਪੈਂਦਾ ਹੈ ॥੪॥੭॥