ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ

He sings the song of the One Universal Creator; he sings the tune of the One Lord.

(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਏਕੈ ਓਅੰਕਾਰਿ = (ਕੇਵਲ) ਇਕ ਪਰਮਾਤਮਾ ਵਿਚ। ਏਕ ਧੁਨਿ = ਇਕੋ ਲਗਨ, ਹਰ ਵੇਲੇ ਦੀ ਸੁਰਤਿ। ਏਕੈ ਰਾਗੁ = ਇਕ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਦਾ ਰਾਗੁ। ਅਲਾਪੈ = ਉਚਾਰਦਾ ਹੈ।

ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ

He lives in the land of the One Lord, shows the way to the One Lord, and remains attuned to the One Lord.

ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ। ਏਕਾ ਦੇਸੀ = (ਸਿਰਫ਼) ਇਕ ਪ੍ਰਭੂ ਦੇ ਦੇਸ ਦਾ ਵਾਸੀ। ਏਕੁ ਦਿਖਾਵੈ = (ਹੋਰਨਾਂ ਨੂੰ ਭੀ) ਇਕ ਪ੍ਰਭੂ ਦਾ ਹੀ ਦਰਸ਼ਨ ਕਰਾਂਦਾ ਹੈ। ਏਕੋ = ਇਕ ਪਰਮਾਤਮਾ ਹੀ।

ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥

He centers his consciousness on the One Lord, and serves only the One Lord, who is known through the Guru. ||1||

ਉਸ ਦੀ ਸੁਰਤ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ ॥੧॥ ਏਕਿ ਸੁਰਤਿ = ਇਕ ਪ੍ਰਭੂ ਦਾ ਹੀ ਧਿਆਨ। ਸੇਵਾ = ਭਗਤੀ। ਗੁਰ ਤੇ = ਗੁਰੂ ਤੋਂ। ਜਾਪੈ = ਜਪਦਾ ਹੈ ॥੧॥

ਭਲੋ ਭਲੋ ਰੇ ਕੀਰਤਨੀਆ

Blessed and good is such a kirtanee, who sings such Praises.

ਹੇ ਭਾਈ! ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ, ਰੇ = ਹੇ ਭਾਈ! ਭਲੋ ਕੀਰਤਨੀਆ = ਚੰਗਾ ਕੀਰਤਨੀ। ਕੀਰਤਨੀਆ = ਕੀਰਤਨ ਕਰਨ ਵਾਲਾ ਰਾਸਧਾਰੀਆ।

ਰਾਮ ਰਮਾ ਰਾਮਾ ਗੁਨ ਗਾਉ

He sings the Glorious Praises of the Lord,

ਜੇਹੜਾ ਮਨੁੱਖ ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ, ਰਮਾ = ਸਰਬ-ਵਿਆਪਕ। ਗਾਉ = ਗਾਂਦਾ ਹੈ।

ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ

and renounces the entanglements and pursuits of Maya. ||1||Pause||

ਅਤੇ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ) ॥੧॥ ਰਹਾਉ ॥ ਸੁਆਉ = ਸੁਆਰਥ, ਖ਼ੁਦ-ਗ਼ਰਜ਼ੀ ॥੧॥ ਰਹਾਉ ॥

ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ

He makes the five virtues, like contentment, his musical instruments, and plays the seven notes of the love of the Lord.

(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ)। ਬਜਿਤ੍ਰ = ਵਾਜੇ, ਸਾਜ। ਸੰਤੋਖਾ = ਸਤ ਸੰਤੋਖ ਦਇਆ ਆਦਿਕ ਨੂੰ। ਸਾਤ ਸੁਰਾ = ਸੱਤ (ਸਾ, ਰੇ, ਗਾ, ਮਾ, ਪਾ, ਧਾ, ਨੀ,) ਸੁਰਾਂ। ਲੈ = ਲੀਨਤਾ ਵਿਚ, ਪ੍ਰਭੂ-ਚਰਨਾਂ ਵਿਚ ਮਗਨ ਰਹਿ ਕੇ। ਚਾਲੈ = ਤੁਰਦਾ ਹੈ, ਕਿਰਤ = ਕਾਰ ਕਰਦਾ ਹੈ।

ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਬੀਗਾ ਘਾਲੈ

The notes he plays are the renunciation of pride and power; his feet keep the beat on the straight path.

ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ। ਮਾਣੁ ਤਾਣੁ = ਅਹੰਕਾਰ, ਆਪਣੀ ਤਾਕਤ ਦਾ ਭਰੋਸਾ। ਤਜਿ = ਤਜੇ, ਤਿਆਗਦਾ ਹੈ। ਤਾਨਾ = ਤਾਨ-ਪਲਟਾ। ਬੀਗਾ = ਵਿੰਗਾ। ਪਾਉ ਨ ਬੀਗਾ ਘਾਲੈ = ਵਿੰਗਾ ਪੈਰ ਨਹੀਂ ਧਰਦਾ, ਮੰਦੇ ਪਾਸੇ ਨਹੀਂ ਜਾਂਦਾ।

ਫੇਰੀ ਫੇਰੁ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥

He does not enter the cycle of reincarnation ever again; he keeps the One Word of the Shabad tied to the hem of his robe. ||2||

ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ ॥੨॥ ਫੇਰੀ = ਨਿਰਤਕਾਰੀ ਵੇਲੇ ਭੁਆਂਟਣੀ। ਫੇਰੁ = ਜਨਮ ਮਰਨ ਦਾ ਗੇੜ। ਬੰਧਿ = ਬੰਧੇ, ਬੰਨ੍ਹਦਾ ਹੈ। ਪਾਲੈ = ਪੱਲੇ ॥੨॥

ਨਾਰਦੀ ਨਰਹਰ ਜਾਣਿ ਹਦੂਰੇ

To play like Naarad, is to know that the Lord is ever-present.

(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ। ਨਾਰਦੀ = ਨਾਰਦ ਵਾਲੀ ਨਿਰਤਕਾਰੀ। ਨਰਹਰ = ਪਰਮਾਤਮਾ। ਹਦੂਰੇ = ਹਾਜ਼ਰ ਨਾਜ਼ਰ, ਅੰਗ-ਸੰਗ।

ਘੂੰਘਰ ਖੜਕੁ ਤਿਆਗਿ ਵਿਸੂਰੇ

The tinkling of the ankle bells is the shedding of sorrows and worries.

(ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ। ਘੂੰਘਰ ਖੜਕੁ = ਘੁੰਘਰੂਆਂ ਦਾ ਖੜਾਕ। ਵਿਸੂਰ = ਚਿੰਤਾ-ਝੋਰੇ।

ਸਹਜ ਅਨੰਦ ਦਿਖਾਵੈ ਭਾਵੈ

The dramatic gestures of acting are celestial bliss.

(ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ। ਸਹਜ ਅਨੰਦ = ਆਤਮਕ ਅਡੋਲਤਾ ਦਾ ਅਨੰਦ। ਭਾਵੈ = ਹਾਵ-ਭਾਵ, ਕਲੋਲ।

ਏਹੁ ਨਿਰਤਿਕਾਰੀ ਜਨਮਿ ਆਵੈ ॥੩॥

Such a dancer is not reincarnated again. ||3||

ਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੩॥ ਨਿਰਤਿਕਾਰੀ = ਨਾਚ, ਮੂਰਤੀ ਦੀ ਪੂਜਾ ਵੇਲੇ ਨਾਚ। ਜਨਮਿ = ਜਨਮ ਵਿਚ ॥੩॥

ਜੇ ਕੋ ਅਪਨੇ ਠਾਕੁਰ ਭਾਵੈ

If anyone, out of millions of people, becomes pleasing to his Lord and Master,

ਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋ = ਕੋਈ ਮਨੁੱਖ। ਠਾਕੁਰ ਭਾਵੈ = ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।

ਕੋਟਿ ਮਧਿ ਏਹੁ ਕੀਰਤਨੁ ਗਾਵੈ

He sings the Lord's Praises in this way.

ਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ। ਕੋਟਿ ਮਧਿ = ਕ੍ਰੋੜਾਂ ਵਿਚੋਂ।

ਸਾਧਸੰਗਤਿ ਕੀ ਜਾਵਉ ਟੇਕ

I have taken the Support of the Saadh Sangat, the Company of the Holy.

ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ, ਜਾਵਉ = ਜਾਵਉਂ, ਮੈਂ ਜਾਂਦਾ ਹਾਂ। ਟੇਕ = ਸਰਨ।

ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥

Says Nanak, the Kirtan of the One Lord's Praises are sung there. ||4||8||

ਕਿਉਂਕਿ ਨਾਨਕ ਆਖਦਾ ਹੈ- (ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ ॥੪॥੮॥ ਤਿਸੁ = ਉਸ (ਸਾਧ ਸੰਗਤਿ) ਦਾ। ਏਕ = ਇਕੋ ਟੇਕ, ਇਕੋ ਆਸਰਾ ॥੪॥੮॥