ਰਾਨੀ ਬਾਚ

Rani’s Talk

ਰਾਣੀ ਨੇ ਕਿਹਾ:

ਕਬਿਤੁ

Kabit

ਕਬਿੱਤ:

ਬਾਲਕਨ ਬੋਰੌ ਰਾਜ ਇੰਦ੍ਰਹੂੰ ਕੋ ਛੋਰੌ ਔਰ ਭੂਖਨਨ ਤੋਰੋ ਕਠਿਨਾਈ ਐਸੀ ਝਲਿਹੌਂ

‘I will forsake the children and cast off (god) Indra’s Domain. ‘I will break all my ornaments, and get ready to face all sorts of inconveniences.

(ਮੈਂ) ਬਾਲਕਾਂ ਨੂੰ ਡੋਬ ਦਿਆਂਗੀ, ਇੰਦਰ ਦਾ ਰਾਜ ਛੱਡ ਦਿਆਂਗੀ ਅਤੇ ਗਹਿਣਿਆਂ ਨੂੰ ਤੋੜ ਦਿਆਂਗੀ, ਇਸ ਤਰ੍ਹਾਂ ਸਾਰੀਆਂ ਕਠਿਨਾਈਆਂ ਨੂੰ ਝਲ ਲਵਾਂਗੀ।

ਪਾਤ ਫਲ ਖੈਹੌ ਸਿੰਘ ਸਾਪ ਤੇ ਡਰੈਹੌ ਨਾਹਿ ਬਿਨਾ ਪ੍ਰਾਨ ਪ︀ਯਾਰੇ ਕੇ ਹਿਮਾਚਲ ਮੈ ਗਲਿਹੌਂ

‘I will live on leaves and wild fruits, and fight with the reptiles and the lions.

ਪੱਤਰ ਅਤੇ ਫਲ ਖਾ ਲਵਾਂਗੀ, ਸ਼ੇਰਾਂ ਅਤੇ ਸੱਪਾਂ ਤੋਂ ਨਹੀਂ ਡਰਾਂਗੀ ਅਤੇ ਪ੍ਰਾਣ ਪਿਆਰੇ ਤੋਂ ਬਿਨਾ ਹਿਮਾਲਾ ਪਰਬਤ ਵਿਚ ਗਲ ਜਾਵਾਂਗੀ।

ਜੌਨ ਹੌ ਸੁ ਹੈਹੌ ਮੁਖ ਦੇਖੌ ਪਾਛੇ ਚਲੀ ਜੈਹੌ ਨਾ ਤੌ ਬਿਰਹਾਗਨਿ ਕੀ ਆਗਿ ਬੀਚ ਬਲਿ ਹੌਂ

‘And without my beloved master, I will rot in Himalayan colds. ‘Come what may be, but, imbued in your vision, I will follow you.

ਜੋ ਹੋਣਾ ਹੈ, ਸੋ ਹੋਵੇ (ਮੈਂ ਤੁਹਾਡਾ) ਮੁਖ ਵੇਖਦੇ ਹੋਇਆਂ ਪਿਛੇ ਪਿਛੇ ਚਲੀ ਜਾਵਾਂਗੀ, ਨਹੀਂ ਤਾਂ (ਤੁਹਾਡੇ) ਵਿਯੋਗ ਦੀ ਅੱਗ ਵਿਚ ਸੜ ਮਰਾਂਗੀ।

ਕੌਨ ਕਾਜ ਰਾਜਹੂੰ ਕੋ ਸਾਜ ਮਹਾਰਾਜ ਬਿਨ ਨਾਥ ਜੂ ਤਿਹਾਰੋ ਰਹੇ ਰਹੌਂ ਚਲੇ ਚਲਿਹੌਂ ॥੬੯॥

‘Failing which I will scorch myself in the fire of isolation. ‘Oh, my master, without you what good is this reign. ‘If, My Master, you go, I will depart to.(69)

ਹੇ ਮਹਾਰਾਜ! (ਤੁਹਾਡੇ) ਬਿਨਾ ਰਾਜ ਸਮਾਜ ਕਿਸ ਕੰਮ ਦਾ। ਹੇ ਨਾਥ! (ਜੇ) ਤੁਸੀਂ ਰਹੋਗੇ, ਤਾਂ ਰਹਾਂਗੀ ਅਤੇ ਚਲੋਗੇ ਤਾਂ ਚਲਾਂਗੀ ॥੬੯॥