ਸਵੈਯਾ

Savaiyya

ਸਵੈਯਾ:

ਦੇਸ ਤਜੋ ਕਰਿ ਭੇਸ ਤਪੋ ਧਨ ਕੇਸ ਮਰੋਰਿ ਜਟਾਨਿ ਸਵਾਰੌਂ

‘I will relinquish my country, and, with mated hair, become a yogin (female ascetic).

(ਮੈਂ) ਦੇਸ ਛਡ ਦਿਆਂਗੀ ਅਤੇ ਤਪਸਵੀ ਵਾਲਾ ਭੇਸ ਬਣਾ ਲਵਾਂਗੀ ਅਤੇ ਕੇਸਾਂ ਨੂੰ ਮਰੋੜ ਕੇ ਜਟਾਵਾਂ ਬਣਾ ਲਵਾਂਗੀ।

ਲੇਸ ਕਰੌ ਕਛੂ ਧਨ ਕੌ ਪ੍ਰਭ ਕੀ ਪਨਿਯਾ ਪਰ ਹ੍ਵੈ ਤਨ ਵਾਰੌਂ

‘I have no monetary affections and would sacrifice my life on for the sake of your shoes.

(ਮੈਂ) ਧਨ ਦਾ ਜ਼ਰਾ ਜਿੰਨਾ ਵੀ ਮੋਹ ਨਹੀਂ ਕਰਾਂਗੀ ਅਤੇ ਪਤੀ ਦੀਆਂ ਜੁਤੀਆਂ ਤੋਂ ਆਪਣਾ ਤਨ ਵਾਰ ਦਿਆਂਗੀ।

ਬਾਲਕ ਕ੍ਰੋਰਿ ਕਰੌ ਇਕ ਓਰ ਸੁ ਬਸਤ੍ਰਨ ਛੋਰਿ ਕੈ ਰਾਮ ਸੰਭਾਰੌਂ

‘Renouncing all my children and the fancy living, I will put my mind in the meditation of God.

(ਮੈਂ) ਕਰੋੜਾਂ ਬਾਲਕਾਂ ਨੂੰ ਇਕ ਪਾਸੇ ਕਰ ਕੇ ਅਤੇ ਬਸਤ੍ਰਾਂ ਨੂੰ ਛਡ ਕੇ ਪਰਮਾਤਮਾ ਦਾ ਸਿਮਰਨ ਕਰਾਂਗੀ।

ਇੰਦ੍ਰ ਕੋ ਰਾਜ ਨਹੀ ਮੁਹਿ ਕਾਜ ਬਿਨਾ ਮਹਾਰਾਜ ਸਭੈ ਘਰ ਜਾਰੌਂ ॥੭੦॥

‘I have nothing to do, even, with god Indra and, without my lord, ‘I will put my dwellings on fire.(70)

ਇੰਦਰ ਦਾ ਰਾਜ ਵੀ ਮੇਰੇ ਕਿਸੇ ਕੰਮ ਨਹੀਂ ਹੈ। (ਮੈਂ) ਰਾਜੇ ਤੋਂ ਬਿਨਾ ਸਾਰਾ ਘਰ ਫੂਕ ਦਿਆਂਗੀ ॥੭੦॥

ਅੰਗਨ ਮੈ ਸਜਿਹੌ ਭਗਵੈ ਪਟ ਹਾਥ ਬਿਖੈ ਚਿਪਿਯਾ ਗਹਿ ਲੈਹੌਂ

‘Adoring the saffron clothes (of an ascetic), I will take a beggingbowl in my hands.

(ਮੈਂ) ਸ਼ਰੀਰ ਉਤੇ ਭਗਵੇ ਬਸਤ੍ਰ ਧਾਰ ਕੇ ਹੱਥ ਵਿਚ ਖੱਪਰ ਫੜ ਲਵਾਂਗੀ।

ਮੁੰਦ੍ਰਨ ਕਾਨ ਧਰੈ ਅਪਨੇ ਤਵ ਮੂਰਤਿ ਭਿਛਹਿ ਮਾਗਿ ਅਘੈਹੌਂ

‘With (yogic) ear-rings, I will be contended with begging for your sake.

ਆਪਣੇ ਕੰਨਾਂ ਵਿਚ ਮੁੰਦਰਾਂ ਪਾ ਕੇ ਤੁਹਾਡੇ ਸਰੂਪ ਦੇ ਨਾਂ ਤੇ ਭਿਖਿਆ ਮੰਗ ਕੇ ਤ੍ਰਿਪਤ ਹੋ ਜਾਵਾਂਗੀ।

ਨਾਥ ਚਲੌ ਤੁਮ ਠੌਰ ਜਹਾ ਹਮਹੂੰ ਤਿਹ ਠੌਰ ਬਿਖੈ ਚਲਿ ਜੈਹੋ

‘Now I stress it to you that I will never remain in the house and,

ਹੇ ਨਾਥ! ਤੁਸੀਂ ਜਿਸ ਸਥਾਨ ਉਤੇ ਜਾਓਗੇ, ਮੈਂ ਵੀ ਉਸੇ ਸਥਾਨ ਤੇ ਚਲ ਕੇ ਜਾਵਾਂਗੀ।

ਧਾਮ ਰਹੋ ਨਹਿ ਬਾਤ ਕਹੋ ਪਟ ਫਾਰਿ ਸਭੈ ਅਬ ਜੋਗਿਨ ਹ੍ਵੈਹੌਂ ॥੭੧॥

Tearing off my clothes, will become a yogin.’(71)

(ਮੈਂ) ਘਰ ਨਹੀਂ ਰਹਾਂਗੀ। (ਇਕ) ਗੱਲ ਕਹਿੰਦੀ ਹਾਂ, (ਮੈਂ) ਸਾਰੇ ਬਸਤ੍ਰ ਫਾੜ ਕੇ ਜੋਗਣ ਹੋ ਜਾਵਾਂਗੀ ॥੭੧॥