ਰਾਜਾ ਬਾਚੁ

Raja's Talk

ਰਾਜੇ ਨੇ ਕਿਹਾ:

ਰਾਨੀ ਕੋ ਰੂਪ ਨਿਹਾਰਿ ਮਹੀਪਤਿ ਸੋਚ ਬਿਚਾਰ ਕਰਿਯੋ ਚਿਤ ਮਾਹੀ

Watching the Rani in such a state, the Raja deliberated and said,

ਰਾਣੀ ਦੇ ਰੂਪ ਨੂੰ ਵੇਖ ਕੇ ਰਾਜਾ ਮਨ ਵਿਚ ਸੋਚ ਵਿਚਾਰ ਕਰਨ ਲਗਾ।

ਰਾਜ ਕਰੋ ਸੁਖ ਸੋ ਸੁਨਿ ਸੁੰਦਰਿ ਤੋਹਿ ਤਜੇ ਲਰਕਾ ਮਰਿ ਜਾਹੀ

‘You rule over with bliss. Without you all the children will die.’

ਹੇ ਸੁੰਦਰੀ! ਸੁਣ, ਤੂੰ ਸੁਖ ਪੂਰਵਕ ਰਾਜ ਕਰ। ਤੇਰੇ (ਘਰ) ਛਡਣ ਨਾਲ ਲੜਕਾ ਮਰ ਜਾਵੇਗਾ।

ਸੋ ਮਿਟੈ ਹਟੈ ਬਨ ਤੇ ਨ੍ਰਿਪ ਝਾਰਿ ਪਛੋਰਿ ਭਲੇ ਅਵਗਾਹੀ

The Raja tried to entice her but she did not concede.

ਪਰ (ਭਾਵੀ) ਮਿਟਦੀ ਨਹੀਂ ਹੈ; (ਰਾਣੀ) ਬਨ ਵਿਚ ਜਾਣੋ ਹਟਦੀ ਨਹੀਂ। ਰਾਜੇ ਨੇ (ਉਸ ਨੂੰ) ਚੰਗੀ ਤਰ੍ਹਾਂ ਝਾੜ ਕੇ ਪਿਛੇ ਨੂੰ ਸੁਟਿਆ।

ਮਾਤ ਪਰੀ ਬਿਲਲਾਤ ਧਰਾ ਪਰ ਨਾਰਿ ਹਠੀ ਹਠ ਛਾਡਤ ਨਾਹੀ ॥੭੨॥

The Raja thought) ‘On one side the mother earth is becoming desperate but the stubborn lady is not surrendering.’(72)

ਧਰਤੀ ਉਤੇ ਮਾਤਾ ਵਿਲਕਦੀ ਪਈ ਹੈ, ਪਰ ਹਠੀ ਨਾਰ ਹਠ ਨੂੰ ਛਡਦੀ ਨਹੀਂ ਹੈ ॥੭੨॥