ਅੜਿਲ

Arril

ਅੜਿਲ:

ਜਬ ਰਾਨੀ ਨ੍ਰਿਪ ਲਖੀ ਸਤਿ ਜੋਗਿਨਿ ਭਈ

When the Raja found that Rani had really become a yogin,

ਜਦ ਰਾਜੇ ਨੇ ਰਾਣੀ ਨੂੰ ਸਚਮੁਚ ਜੋਗਣ ਹੋਇਆ ਵੇਖਿਆ,

ਛੋਰਿ ਚਲਿਯੋ ਧਾਮ ਸੰਗ ਅਪੁਨੇ ਲਈ

He decided to leave the home along with her.

ਤਾਂ ਘਰ ਵਿਚ ਛਡਣ ਦੀ ਥਾਂ ਆਪਣੇ ਨਾਲ ਲੈ ਲਿਆ।

ਧਾਰਿ ਜੋਗ ਕੋ ਭੇਸ ਮਾਤ ਪਹਿ ਆਇਯੋ

In ascetic’s garb he came to see his mother.

(ਉਹ) ਜੋਗੀ ਦਾ ਭੇਸ ਧਾਰ ਕੇ ਮਾਤਾ ਕੋਲ ਆਇਆ।

ਹੋ ਭੇਸ ਜੋਗ ਨ੍ਰਿਪ ਹੇਰਿ ਸਭਨ ਦੁਖ ਪਾਇਯੋ ॥੭੩॥

Everybody was astonished to see him dressed as a yogi.(73)

ਰਾਜੇ ਦਾ ਜੋਗੀ ਵਾਲਾ ਭੇਸ ਵੇਖ ਕੇ ਸਭ ਨੇ ਦੁਖ ਪਾਇਆ ॥੭੩॥