ਸੋਰਠਿ

Sorat'h:

ਰਾਗ ਸੋਰਠਿ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ

Practicing great hypocrisy, he acquires the wealth of others.

ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਬਹੁ ਪਰਪੰਚ = ਕਈ ਠੱਗੀਆਂ। ਕਰਿ = ਕਰ ਕੇ। ਪਰ = ਪਰਾਇਆ।

ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

Returning home, he squanders it on his wife and children. ||1||

ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥ ਸੁਤ = ਪੁੱਤਰ। ਦਾਰ = ਵਹੁਟੀ। ਪਹਿ = ਕੋਲ। ਆਨਿ = ਲਿਆ ਕੇ। ਲੁਟਾਵੈ = ਹਵਾਲੇ ਕਰ ਦੇਂਦਾ ਹੈਂ ॥੧॥

ਮਨ ਮੇਰੇ ਭੂਲੇ ਕਪਟੁ ਕੀਜੈ

O my mind, do not practice deception, even inadvertently.

ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਕਪਟੁ = ਧੋਖਾ, ਠੱਗੀ।

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ

In the end, your own soul shall have to answer for its account. ||1||Pause||

ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥ ਅੰਤਿ = ਆਖ਼ਰ ਨੂੰ। ਨਿਬੇਰਾ = ਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿ = ਤੇਰੀ ਜਿੰਦ ਪਾਸੋਂ ॥੧॥ ਰਹਾਉ ॥

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ

Moment by moment, the body is wearing away, and old age is asserting itself.

(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ। ਛਿਨੁ ਛਿਨੁ = ਪਲ ਪਲ ਵਿਚ। ਛੀਜੈ = ਕਮਜ਼ੋਰ ਹੋ ਰਿਹਾ ਹੈ। ਜਰਾ = ਬੁਢੇਪਾ। ਜਣਾਵੈ = ਆਪਣਾ ਆਪ ਵਿਖਾ ਰਿਹਾ ਹੈ।

ਤਬ ਤੇਰੀ ਓਕ ਕੋਈ ਪਾਨੀਓ ਪਾਵੈ ॥੨॥

And then, when you are old, no one shall pour water into your cup. ||2||

(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥ ਓਕ = ਬੁੱਕ। ਪਾਨੀਓ = ਪਾਣੀ ਭੀ ॥੨॥

ਕਹਤੁ ਕਬੀਰੁ ਕੋਈ ਨਹੀ ਤੇਰਾ

Says Kabeer, no one belongs to you.

(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।

ਹਿਰਦੈ ਰਾਮੁ ਕੀ ਜਪਹਿ ਸਵੇਰਾ ॥੩॥੯॥

Why not chant the Lord's Name in your heart, when you are still young? ||3||9||

(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥ ਹਿਰਦੈ = ਹਿਰਦੇ ਵਿਚ। ਕੀ ਨ = ਕਿਉਂ ਨਹੀਂ? ਸਵੇਰਾ = ਵੇਲੇ ਸਿਰ ॥੩॥੯॥