ਚੌਪਈ

Chaupaee

ਚੌਪਈ:

ਤਬ ਸਖਿਯਨ ਯਹ ਕਿਯੌ ਉਪਾਈ

ਤਦ ਸਖੀਆਂ ਨੇ ਇਹ ਉਪਾ ਕੀਤਾ

ਜੰਤ੍ਰ ਮੰਤ੍ਰ ਕਰਿ ਲਯੋ ਬੁਲਾਈ

Her friends suggested her remedies and with magical spells summoned the Raja.

ਅਤੇ ਜੰਤ੍ਰ ਮੰਤ੍ਰ ਕਰ ਕੇ (ਪੁੰਨੂੰ ਨੂੰ) ਬੁਲਾ ਲਿਆ।

ਸਸਿਯਾ ਸੰਗ ਪ੍ਰੇਮ ਅਤਿ ਭਯੋ

(ਉਸ ਦਾ) ਸਸਿਯਾ ਨਾਲ ਬਹੁਤ ਪ੍ਰੇਮ ਹੋ ਗਿਆ

ਪਹਿਲੀ ਤ੍ਰਿਯ ਪਰਹਰਿ ਕਰਿ ਦਯੋ ॥੧੯॥

The Raja fell in love with Sassi and abandoned his first Rani.(19)

ਅਤੇ (ਉਸ ਨੇ) ਪਹਿਲੀਆਂ ਇਸਤਰੀਆਂ ਨੂੰ ਭੁਲਾ ਦਿੱਤਾ ॥੧੯॥

ਭਾਤਿ ਭਾਤਿ ਤਾ ਸੋ ਰਤਿ ਮਾਨੈ

(ਉਹ) ਉਸ ਨਾਲ ਭਾਂਤ ਭਾਂਤ ਦਾ ਪ੍ਰੇਮ ਕਰਦਾ

ਬਰਸ ਦਿਵਸ ਕੋ ਇਕ ਦਿਨ ਜਾਨੈ

She commenced enjoying invariable love-makings, and the years passed like the moments.

ਅਤੇ ਇਕ ਸਾਲ ਨੂੰ ਇਕ ਦਿਨ ਜਿਤਨਾ ਸਮਝਦਾ।

ਤਾ ਪਰ ਮਤ ਅਧਿਕ ਨ੍ਰਿਪ ਭਯੋ

ਉਸ ਵਿਚ ਰਾਜਾ ਇਤਨਾ ਮਗਨ ਹੋ ਗਿਆ

ਗ੍ਰਿਹ ਕੋ ਰਾਜ ਬਿਸਰਿ ਸਭ ਗਯੋ ॥੨੦॥

Intoxicated in her love, the Raja neglected all his regal duties.(20)

ਕਿ ਰਾਜ ਅਤੇ ਘਰ ਦੇ ਸਾਰੇ (ਕੰਮ) ਭੁਲ ਗਿਆ ॥੨੦॥