ਦੋਹਰਾ

Dohira

ਦੋਹਰਾ:

ਕਾਮਸੈਨ ਇਹ ਬਚਨ ਸੁਨਿ ਅਧਿਕ ਉਠਿਯੋ ਰਿਸ ਖਾਇ

Listening to this, Kam Sen flew into the rage,

ਕਾਮਸੈਨ ਇਹ ਗੱਲ ਸੁਣ ਕੇ ਬਹੁਤ ਕ੍ਰੋਧਵਾਨ ਹੋ ਕੇ ਉਠਿਆ

ਅਪਨੌ ਤੁਰੈ ਧਵਾਇ ਕੈ ਬਿਕ੍ਰਮ ਲਯੋ ਬੁਲਾਇ ॥੫੬॥

Sprinting his horse, he challenged Bikrim.(56)

ਅਤੇ ਆਪਣੇ ਘੋੜੇ ਨੂੰ ਦੌੜਾ ਕੇ ਬਿਕ੍ਰਮ ਨੂੰ ਬੁਲਾ ਲਿਆ ॥੫੬॥

ਕਾਮਸੈਨ ਐਸੇ ਕਹਿਯੋ ਸੂਰ ਸਾਮੁਹੇ ਜਾਇ

Kam Sen Addressed the Soldiers like this,

ਕਾਮਸੈਨ ਨੇ (ਉਸ) ਸੂਰਮੇ ਦੇ ਸਾਹਮਣੇ ਜਾ ਕੇ ਕਿਹਾ,

ਝਾਗਿ ਸੈਹਥੀ ਬ੍ਰਿਣ ਕਰੈ ਤੌ ਤੂ ਬਿਕ੍ਰਮ ਸਰਾਇ ॥੫੭॥

‘I will consider you as Raja Bikrim, if you can injure me with the sword.’(57)

ਤੂੰ ਮੇਰੀ ਸੈਹਥੀ ਦਾ ਵਾਰ ਸਹਾਰ ਕੇ (ਜੇ ਫਿਰ ਮੈਨੂੰ) ਘਾਇਲ ਕਰ ਦੇਏਂ, ਤਾਂ ਹੀ ਤੂੰ ਬਿਕ੍ਰਮ ਰਾਜਾ (ਸਮਝਿਆ ਜਾਵੇਂਗਾ) ॥੫੭॥

ਝਾਗਿ ਸੈਹਥੀ ਪੇਟ ਮਹਿ ਚਿਤ ਮਹਿ ਅਧਿਕ ਰਿਸਾਇ

(ਰਾਜਾ ਕਾਮਸੈਨ ਵਲੋਂ ਕੀਤੇ) ਸੈਹਥੀ ਦੇ ਵਾਰ ਨੂੰ ਪੇਟ ਵਿਚ ਸਹਾਰ ਕੇ ਅਤੇ ਮਨ ਵਿਚ ਬਹੁਤ ਕ੍ਰੋਧਵਾਨ ਹੋ ਕੇ

ਆਨਿ ਕਟਾਰੀ ਕੋ ਕਿਯੋ ਕਾਮਸੈਨ ਕੋ ਘਾਇ ॥੫੮॥

ਕਾਮਸੈਨ ਨੂੰ ਕਟਾਰ ਨਾਲ ਘਾਇਲ ਕਰ ਦਿੱਤਾ ॥੫੮॥

ਐਸੇ ਕੌ ਐਸੋ ਲਹਤ ਜਿਯਤ ਛਾਡਤ ਔਰ

Tlien they struck each other with force,

ਅਜਿਹੇ ਨੂੰ ਅਜਿਹਾ ਹੀ ਟਕਰਨਾ ਚਾਹੀਦਾ ਹੈ ਅਤੇ (ਉਸ ਨੂੰ) ਜੀਉਂਦਾ ਨਹੀਂ ਛਡਣਾ ਚਾਹੀਦਾ ਹੈ।

ਮਾਰਿ ਕਟਾਰੀ ਰਾਖਿਯੋ ਜਿਯਤ ਰਾਵ ਤਿਹ ਠੌਰ ॥੫੯॥

And, brandishing his sword he killed the Raja.(59)

(ਉਸ ਨੇ) ਕਟਾਰ ਮਾਰ ਕੇ ਜੀਉਂਦੇ ਰਾਜੇ ਨੂੰ ਉਸ ਸਥਾਨ ਉਤੇ ਟਿਕਾ ਦਿੱਤਾ ॥੫੯॥