ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥
Kabeer, the bamboo is drowned in its egotistical pride. No one should drown like this.
ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ, ਬਡਾਈ = ਅਹੰਕਾਰ ਵਿਚ, ਉੱਚਾ ਲੰਮਾ ਹੋਣ ਦੇ ਮਾਣ ਵਿਚ। ਬੂਡਿਆ = ਡੁਬਿਆ ਹੋਇਆ ਜਾਣੋ। ਕੋਇ = ਤੁਸੀਂ ਕੋਈ ਧਿਰ। ਇਉ = ਇਸ ਤਰ੍ਹਾਂ। ਮਤ ਡੂਬਹੁ = ਨਾਹ ਡੁੱਬਣਾ।
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥
Bamboo also dwells near the sandalwood tree, but it does not take up its fragrance. ||12||
ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥ ਨਿਕਟੇ = ਨੇੜੇ। ਸੁਗੰਧੁ = ਸੁਗੰਧੀ ਵਾਲਾ ॥੧੨॥