ਕਬੀਰ ਚੰਦਨ ਕਾ ਬਿਰਵਾ ਭਲਾ ਬੇੜੑਿਓ ਢਾਕ ਪਲਾਸ ॥
Kabeer, the sandalwood tree is good, even though it is surrounded by weeds.
ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ। ਬਿਰਵਾ = ਨਿੱਕਾ ਜਿਹਾ ਬੂਟਾ। ਬੇੜ੍ਹ੍ਹਿਓ = ਵੇੜ੍ਹਿਆ ਹੋਇਆ ਘਿਰਿਆ ਹੋਇਆ। ਪਲਾਸ = ਪਲਾਹ, ਛਿਛਰਾ।
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥
Those who dwell near the sandalwood tree, become just like the sandalwood tree. ||11||
ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥ ਓਇ = ਉਹ ਢਾਕ ਪਲਾਹ ਦੇ ਰੁੱਖ। ਜੁ = ਜੇਹੜੇ ਰੁੱਖ। ਬਸੇ = ਵੱਸਦੇ ਹਨ, ਉੱਗੇ ਹੋਏ ਹਨ। ਪਾਸਿ = ਨੇੜੇ ॥੧੧॥