ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥
Kabeer, the night is dark, and men go about doing their dark deeds.
ਹੇ ਕਬੀਰ! ਜਦੋਂ ਰਾਤਾਂ ਹਨ੍ਹੇਰੀਆਂ ਹੁੰਦੀਆਂ ਹਨ, ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ (ਆਪਣੇ ਘਰਾਂ ਤੋਂ) ਉੱਠ ਖਲੋਂਦੇ ਹਨ, ਕਾਰੀਆ = ਕਾਲੀਆਂ, ਹਨੇਰੀਆਂ। ਊਭੇ = ਉੱਠ ਖਲੋਂਦੇ ਹਨ, ਤੁਰ ਪੈਂਦੇ ਹਨ। ਕਾਰੇ ਜੰਤ = ਕਾਲੇ ਜੀਵ, ਕਾਲੇ ਦਿਲਾਂ ਵਾਲੇ ਬੰਦੇ, ਚੋਰ ਆਦਿਕ ਵਿਕਾਰੀ ਬੰਦੇ।
ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥
They take the noose and run around; but rest assured that God shall destroy them. ||10||
ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥ ਲੈ = ਲੈ ਕੇ। ਉਠਿ ਧਾਵਤੇ = ਉਠ ਦੌੜਦੇ ਹਨ। ਸਿ = ਅਜੇਹੇ ਬੰਦੇ, ਐਸੇ ਮਨੁੱਖ। ਜਾਨਿ = ਜਾਣ ਲੈ, ਸਮਝ ਲੈ, ਯਕੀਨ ਰੱਖ। ਮਾਰੇ ਭਗਵੰਤ = ਰੱਬ ਦੇ ਮਾਰੇ ਹੋਏ, ਰੱਬ ਤੋਂ ਬਹੁਤ ਦੂਰ ॥੧੦॥