ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥
Kabeer, kill only that, which, when killed, shall bring peace.
ਹੇ ਕਬੀਰ! ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ, ਜਿਸ ਦੇ ਮਰਿਆਂ ਸੁਖ ਹੁੰਦਾ ਹੈ। ਸੋਈ = ਇਸ ਹਉਮੈ ਨੂੰ ਹੀ। ਜਿਹ ਮੂਐ = ਜਿਸ ਹਉਮੈ ਦੇ ਮਰਨ ਨਾਲ।
ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥
Everyone shall call you good, very good, and no one shall think you are bad. ||9||
ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ ॥੯॥ ਸਭੁ ਕੋ = ਹਰੇਕ ਜੀਵ। ਭਲੋ ਭਲੋ ਕਹੈ = (ਹਉਮੈ ਦੇ ਤਿਆਗ ਨੂੰ ਹਰੇਕ ਜੀਵ) ਸਲਾਹੁੰਦਾ ਹੈ। ਕੋਇ ਬੁਰੋ ਨ ਮਾਨੈ = (ਹਉਮੈ ਦੇ ਮਾਰਨ ਨੂੰ) ਕੋਈ ਮਨੁੱਖ ਭੈੜਾ ਕੰਮ ਨਹੀਂ ਆਖਦਾ ॥੯॥