ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ

Kabeer, she came to me in various forms and disguises.

ਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ। ਆਈ = (ਇਹ ਹਉਮੈ ਮੈਨੂੰ ਕੁਰਾਹੇ ਪਾਣ) ਆਈ। ਮੁਝਹਿ ਪਹਿ = ਮੇਰੇ ਪਾਸ ਭੀ (ਜਿਵੇਂ ਇਹ ਹੋਰਨਾਂ ਪਾਸ ਆਉਂਦੀ ਹੈ)। ਭੇਸ = ਵੇਸ। ਕਰੇ = ਕਰਿ ਕਰਿ, ਮੁੜ ਮੁੜ ਕਰ ਕੇ। ਅਨਿਕ...ਭੇਸ = ਕਈ ਵੇਸ ਧਾਰ ਕੇ, ਕਈ ਢੰਗ ਬਣਾ ਕੇ, ਕਈ ਤਰੀਕਿਆਂ ਨਾਲ, ਕਈ ਸ਼ਕਲਾਂ ਵਿਚ।

ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥

My Guru saved me, and now she bows humbly to me. ||8||

ਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਉਸ ਹਉਮੈ ਨੇ ਨਮਸਕਾਰ ਕੀਤੀ (ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ) ॥੮॥ ਹਮ = ਮੈਨੂੰ। ਉਨਿ = ਉਸ (ਹਉਮੈ) ਨੇ। ਆਦੇਸੁ = ਨਮਸਕਾਰ। ਉਨਿ...ਆਦੇਸੁ = ਉਸ ਹਉਮੈ ਨੇ ਨਮਸਕਾਰ ਕੀਤੀ, ਉਹ ਹਉਮੈ ਲਿਫ਼ ਗਈ, ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ ॥੮॥