ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ

Kabeer, I am the worst of all. Everyone else is good.

ਹੇ ਕਬੀਰ! (ਹਰਿ-ਨਾਮ ਸਿਮਰ ਕੇ ਹੁਣ ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਹਟ ਗਿਆ ਹੈ, ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਸਭ ਨਾਲੋਂ ਮਾੜਾ ਹਾਂ, ਹਰੇਕ ਜੀਵ ਮੈਥੋਂ ਚੰਗਾ ਹੈ; ਹਮ ਤਜਿ = ਮੈਥੋਂ ਬਿਨਾ। ਸਭੁ ਕੋਇ = ਹਰੇਕ ਜੀਵ।

ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥

Whoever understands this is a friend of mine. ||7||

(ਨਿਰਾ ਇਹੀ ਨਹੀਂ) ਜਿਸ ਜਿਸ ਭੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ, ਉਹ ਭੀ ਮੈਨੂੰ ਆਪਣਾ ਮਿਤ੍ਰ ਮਲੂਮ ਹੁੰਦਾ ਹੈ ॥੭॥ ਜਿਨਿ = ਜਿਸ ਮਨੁੱਖ ਨੇ। ਐਸਾ ਕਰਿ = ਇਸ ਤਰ੍ਹਾਂ। ਬੂਝਿਆ = ਸਮਝ ਲਿਆ, ਸੂਝ ਆ ਗਈ ਹੈ ॥੭॥