ਕਬਿਤੁ

KABIT

ਕਬਿੱਤ:

ਦੇਖ ਦਸਾ ਤਿਨ ਕੀ ਬਡੇਈ ਬੀਰ ਸਤ੍ਰਨ ਕੇ ਰਾਮ ਭਨੈ ਐਸੀ ਭਾਤਿ ਚਿਤ ਮੈ ਰਿਸਾਤ ਹੈ

Seeing them in such a plight, the great warriors on the enemy’s side, are getting furious

(ਕਵੀ) ਰਾਮ ਕਹਿੰਦੇ ਹਨ, ਉਨ੍ਹਾਂ ਦੀ ਦਸ਼ਾ ਵੇਖ ਕੇ ਵੈਰੀਆਂ ਦੇ ਵੱਡੇ ਵੱਡੇ ਸੂਰਮੇ (ਆਪਣੇ) ਚਿੱਤ ਵਿਚ ਇਸ ਤਰ੍ਹਾਂ ਕ੍ਰੋਧ ਕਰਦੇ ਹਨ

ਲੀਨੇ ਕਰਵਾਰਿ ਮਾਰ ਮਾਰ ਹੀ ਉਚਾਰ ਸਮੁਹਾਇ ਆਇ ਸ︀ਯਾਮ ਜੂ ਸੋ ਜੁਧੁ ਹੀ ਮਚਾਤ ਹੈ

They, in fury, shouting “kill, kill”, are fighting with Krishna

ਮਾਨੋ (ਹੱਥਾਂ ਵਿਚ) ਤਲਵਾਰਾਂ ਲੈ ਕੇ ਮਾਰੋ-ਮਾਰੋ ਪੁਕਾਰਦੇ ਹੋਏ ਕ੍ਰਿਸ਼ਨ ਜੀ ਦੇ ਸਾਹਮਣੇ ਆਉਂਦੇ ਹਨ ਅਤੇ ਯੁੱਧ ਮਚਾਉਂਦੇ ਹਨ।

ਏਕ ਨਿਜਕਾਤ ਨਹੀ ਮਨ ਮੈ ਡਰਾਤ ਮੁਸਕਾਇ ਘਾਇ ਖਾਤ ਮਨੋ ਸਬੈ ਏਕ ਜਾਤਿ ਹੈ

Many of them, in fear, are not coming near and are receiving wounds smilingly from a distance

ਇਕ ਨਜ਼ਦੀਕ ਨਹੀਂ ਆਉਂਦੇ, ਮਨ ਵਿਚ ਡਰਦੇ ਹਨ ਅਤੇ ਹਸ ਕੇ ਜ਼ਖ਼ਮ ਖਾਉਂਦੇ ਹਨ ਮਾਨੋ ਇਕੋ ਹੀ ਭਾਈਚਾਰੇ ਦੇ ਹੋਣ।

ਗਾਲਹਿ ਬਜਾਤ ਏਕ ਹਰਖ ਬਢਾਤ ਛਤ੍ਰ ਧਰਮ ਕਰਾਤ ਤੇ ਵੇ ਸੁਰਗਿ ਸਿਧਾਤ ਹੈ ॥੧੭੯੮॥

Many of them are playing on their cheeks from a distance, but several of them, following the duties of Kshatriyas, are leaving for heaven.1798.

ਇਕ ਨਿਰੀਆਂ ਬੜਕਾਂ ਮਾਰਦੇ ਹਨ, (ਯੋਧਿਆਂ ਦੇ) ਜੋਸ਼ ਨੂੰ ਵਧਾਉਂਦੇ ਹਨ ਅਤੇ (ਉਨ੍ਹਾਂ ਤੋਂ) ਛਤ੍ਰੀ ਧਰਮ (ਅਰਥਾਤ ਯੁੱਧ) ਕਰਾਉਂਦੇ ਹਨ (ਅਤੇ ਅਜਿਹਾ ਕਰ ਕੇ) ਉਹ ਸੁਅਰਗ ਨੂੰ ਜਾਂਦੇ ਹਨ ॥੧੭੯੮॥