ਸਵੈਯਾ

SWAYYA

ਸਵੈਯਾ:

ਬ੍ਰਿਜਨਾਇਕ ਕੇ ਬਲ ਲਾਇਕ ਜੇ ਕਬਿ ਸ︀ਯਾਮ ਕਹੈ ਸੋਊ ਸਾਮੁਹੇ ਆਵੈ

ਕਵੀ ਸ਼ਿਆਮ ਕਹਿੰਦੇ ਹਨ, ਜੋ ਸ੍ਰੀ ਕ੍ਰਿਸ਼ਨ ਦੇ ਬਲ ਦੀ ਬਰਾਬਰ ਦੀ ਚੋਟ ਹਨ, ਉਹੀ ਸਾਹਮਣੇ ਆਉਂਦੇ ਹਨ

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕ੍ਰੁਧ ਭਰੇ ਅਤਿ ਜੁਧ ਮਚਾਵੈ

Those who are capable of fighting with Krishna, they are coming before him and catching hold of bow, arrows, swords, maces etc., they are waging a dreadful war

ਅਤੇ ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿ ਸ਼ਸਤ੍ਰ) ਪਕੜ ਕੇ ਕ੍ਰੋਧ ਨਾਲ ਭਰੇ ਹੋਏ ਭਿਆਨਕ ਯੁੱਧ ਕਰਦੇ ਹਨ।

ਏਕ ਪਰੈ ਬਿਨੁ ਪ੍ਰਾਨ ਧਰਾ ਇਕ ਸੀਸ ਕਟੇ ਰਨ ਭੂਮਹਿ ਧਾਵੈ

Someone becoming lifeless is falling on the ground and someone is roaming in the battlefield, though his head has been chopped

ਇਕ ਪ੍ਰਾਣਾਂ ਤੋਂ ਬਿਨਾ ਹੋਏ ਧਰਤੀ ਉਤੇ ਪਏ ਹਨ ਅਤੇ ਕਈ ਕਟੇ ਹੋਏ ਸਿਰਾਂ ਨਾਲ ਰਣ-ਭੂਮੀ ਵਿਚ ਭਜੇ ਫਿਰਦੇ ਹਨ।

ਏਕਨ ਕੀ ਬਰ ਲੋਥ ਪਰੀ ਕਰ ਸੋ ਗਹਿ ਕੈ ਅਰਿ ਓਰਿ ਚਲਾਵੈ ॥੧੭੯੯॥

Someone catching the lying corpses, is throwing it towards the enemy.1799.

(ਇਸੇ ਤਰ੍ਹਾਂ) ਕਈ ਸੁੰਦਰ ਲੋਥਾਂ (ਧਰਤੀ ਉਤੇ) ਪਈਆਂ ਹਨ (ਅਤੇ ਉਹ) ਹੱਥਾਂ ਨਾਲ ਫੜ ਕੇ (ਸਿਰਾਂ ਨੂੰ) ਵੈਰੀਆਂ ਵਲ ਸੁਟ ਰਹੇ ਹਨ ॥੧੭੯੯॥

ਸੂਰ ਸੁ ਏਕ ਹਨੈ ਤਹ ਬਾਜ ਤਹਾ ਇਕ ਬੀਰ ਬਡੇ ਗਜ ਮਾਰੈ

The warriors have killed horses, elephants and warriors

ਇਕ ਯੋਧੇ ਨੇ ਉਥੇ ਘੋੜੇ ਮਾਰ ਦਿੱਤੇ ਹਨ ਅਤੇ ਇਕ ਸੂਰਮੇ ਨੇ ਵੱਡੇ ਹਾਥੀ ਮਾਰ ਦਿੱਤੇ ਹਨ।

ਏਕ ਰਥੀ ਬਲਵਾਨ ਹਨੈ ਇਕ ਪਾਇਕ ਮਾਰ ਕੈ ਬੀਰ ਪਛਾਰੈ

Many powerful chariot-riders and soldiers on foot have been killed

ਇਕ ਬਲਵਾਨ ਨੇ ਰਥਵਾਨ ਮਾਰ ਦਿੱਤੇ ਅਤੇ ਇਕ ਨੇ ਪੈਦਲ ਯੋਧੇ ਮਾਰ ਕੇ ਧਰਤੀ ਉਤੇ ਪਛਾੜ ਸੁਟੇ ਹਨ।

ਏਕ ਭਜੇ ਲਖਿ ਆਹਵ ਕਉ ਇਕ ਘਾਇਲ ਘਾਇਲ ਕੋ ਲਲਕਾਰੈ

Many of them have fled away, seeing the ferocity of war

ਇਕ ਯੁੱਧ-ਭੂਮੀ ਨੂੰ ਵੇਖ ਕੇ ਭਜ ਗਏ ਹਨ ਅਤੇ ਇਕ ਘਾਇਲ ਘਾਇਲਾਂ ਨੂੰ ਲਲਕਾਰ ਰਹੇ ਹਨ।

ਏਕ ਲਰੈ ਡਰੈ ਘਨ ਸ︀ਯਾਮ ਕੋ ਧਾਇ ਕ੍ਰਿਪਾਨ ਕੇ ਘਾਇ ਪ੍ਰਹਾਰੈ ॥੧੮੦੦॥

Many of the wounded are challenging the wounded ones, many are fighting fearlessly and running here and there, are striking blows with their swords.1800.

ਇਕ (ਡਟ ਕੇ) ਲੜਦੇ ਹਨ ਅਤੇ ਸ੍ਰੀ ਕ੍ਰਿਸ਼ਨ ਤੋਂ ਡਰਦੇ ਨਹੀਂ ਹਨ, (ਸਗੋਂ) ਭਜ ਕੇ (ਉਸ ਉਤੇ) ਕ੍ਰਿਪਾਨ ਦਾ ਵਾਰ ਕਰਦੇ ਹਨ ॥੧੮੦੦॥