ਗਉੜੀ ਕਬੀਰ ਜੀ

Gauree, Kabeer Jee:

ਗਉੜੀ ਪੂਜਯ ਕਬੀਰ।

ਜਬ ਹਮ ਏਕੋ ਏਕੁ ਕਰਿ ਜਾਨਿਆ

When I realize that there is One, and only One Lord,

ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ, ਹਮ = ਅਸਾਂ। ਏਕੋ ਏਕੁ ਕਰਿ = ਇਹ ਨਿਸ਼ਚਾ ਕਰ ਕੇ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ। ਜਾਨਿਆ = ਸਮਝਿਆ ਹੈ।

ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥

why then should the people be upset? ||1||

ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥ ਲੋਗਹੁ = ਲੋਕਾਂ ਨੇ। ਕਾਹੇ = ਕਿਉਂ? ਦੁਖੁ ਮਾਨਿਆ = ਇਸ ਗੱਲ ਨੂੰ ਮਾੜਾ ਸਮਝਿਆ ਹੈ, ਇਸ ਗੱਲ ਦਾ ਦੁੱਖ ਕੀਤਾ ਹੈ ॥੧॥

ਹਮ ਅਪਤਹ ਅਪੁਨੀ ਪਤਿ ਖੋਈ

I am dishonored; I have lost my honor.

ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ। ਅਪਤਹ = ਬੇ-ਪਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨ ਰਹਿ ਜਾਏ। ਖੋਈ = ਗਵਾ ਲਈ ਹੈ।

ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ

No one should follow in my footsteps. ||1||Pause||

(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥ ਖੋਜਿ = ਖੋਜ ਤੇ, ਪਿੱਛੇ, ਰਾਹ ਤੇ। ਮਤਿ ਪਰਹੁ = ਨਾਹ ਤੁਰੋ ॥੧॥ ਰਹਾਉ ॥

ਹਮ ਮੰਦੇ ਮੰਦੇ ਮਨ ਮਾਹੀ

I am bad, and bad in my mind as well.

ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?) ਮਾਹੀ = ਵਿਚ। ਮੰਦੇ = ਭੈੜੇ।

ਸਾਝ ਪਾਤਿ ਕਾਹੂ ਸਿਉ ਨਾਹੀ ॥੨॥

I have no partnership with anyone. ||2||

ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥ ਸਾਝ ਪਾਤਿ = ਭਾਈਚਾਰਾ, ਮੇਲ-ਮੁਲਾਕਾਤ। ਕਾਹੂ ਸਿਉ = ਕਿਸੇ ਨਾਲ ॥੨॥

ਪਤਿ ਅਪਤਿ ਤਾ ਕੀ ਨਹੀ ਲਾਜ

I have no shame about honor or dishonor.

ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ; ਪਤਿ ਅਪਤਿ = ਆਦਰ ਨਿਰਾਦਰੀ। ਲਾਜ = ਪਰਵਾਹ।

ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥

But you shall know, when your own false covering is laid bare. ||3||

ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥ ਜਾਨਹੁਗੇ = ਤੁਹਾਨੂੰ ਸਮਝ ਆਵੇਗੀ। ਪਾਜ = ਵਿਖਾਵਾ ॥੩॥

ਕਹੁ ਕਬੀਰ ਪਤਿ ਹਰਿ ਪਰਵਾਨੁ

Says Kabeer, honor is that which is accepted by the Lord.

ਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ। ਪਤਿ = (ਅਸਲ) ਇੱਜ਼ਤ। ਪਰਵਾਨੁ = ਕਬੂਲ।

ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥

Give up everything - meditate, vibrate upon the Lord alone. ||4||3||

(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥ ਤਿਆਗਿ = ਛੱਡ ਕੇ। ਭਜੁ = ਸਿਮਰ।੪ ॥੪॥੩॥