ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ

My family is drowned, O Kabeer, since the birth of my son Kamaal.

('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ, ਬੂਡਾ = ਡੁੱਬ ਗਿਆ (ਸਮਝੋ)। ਬੰਸੁ = ਖ਼ਾਨਦਾਨ, ਕੁਲ, (ਅੱਖਾਂ, ਕੰਨ, ਨੱਕ, ਆਦਿਕ ਸਾਰੇ ਗਿਆਨ-ਇੰਦ੍ਰੇ) ਟੱਬਰ। ਉਪਜਿਓ = (ਵੇਖੋ ਸ਼ਲੋਕ ਨੰ: ੧੧੧) ਪਰਗਟ ਹੋ ਪਿਆ, ਇਸ ਹਾਲਤ ਤੇ ਅੱਪੜ ਗਿਆ। ਪੂਤੁ = ਪੁੱਤਰ, ਮਨ। ਕਮਾਲੁ = ਕਾਮਲ, ਲਾਇਕ, ਅਜਬ ਲਾਇਕ (ਭਾਵ, ਨਾਲਾਇਕ, ਮੂਰਖ)।

ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥

He has given up meditating on the Lord, in order to bring home wealth. ||115||

ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥ ਘਰਿ = ਘਰ ਵਿਚ ਹਿਰਦੇ ਵਿਚ, ਆਪਣੇ ਅੰਦਰ। ਮਾਲੁ = ਧਨ, ਧਨ ਦੀ ਲਾਲਸਾ, ਮਾਇਆ ਦਾ ਮੋਹ (ਇਸ ਭਾਵ ਨੂੰ ਸਮਝਣ ਵਾਸਤੇ ਪੜ੍ਹੋ ਸ਼ਲੋਕ ਨੰ: ੧੧੨ ਅਤੇ ੧੧੩) ॥੧੧੫॥