ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ

The pearls are scattered on the road; the blind man comes along.

(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ। ਮਾਰਗਿ = ਰਸਤੇ ਵਿਚ। ਬੀਥਰੇ = ਖਿੱਲਰੇ ਹੋਏ ਹਨ। ਨਿਕਸਿਓ ਆਇ = ਸਬਬ ਨਾਲ ਆ ਅੱਪੜਿਆ ਹੈ।

ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥

Without the Light of the Lord of the Universe, the world just passes them by. ||114||

ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥ ਜੋਤਿ = ਚਾਨਣ। ਜਗਦੀਸ = ਜਗਤ-ਈਸ, ਜਗਤ ਦਾ ਮਾਲਕ ਪ੍ਰਭੂ। ਉਲੰਘੇ ਜਾਇ = ਉਲੰਘਦਾ ਜਾ ਰਿਹਾ ਹੈ, (ਉਹਨਾਂ ਮੋਤੀਆਂ ਨੂੰ) ਪੈਰਾਂ ਹੇਠ ਲਤਾੜਦਾ ਜਾ ਰਿਹਾ ਹੈ ॥੧੧੪॥