ਦਾਸ ਅਨਿੰਨ ਮੇਰੋ ਨਿਜ ਰੂਪ

Says God: my slave is devoted only to me; he is in my very image.

ਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ; ਅਨਿੰਨ = (Skt. अनन्य) ਜਿਸ ਦਾ ਪ੍ਰੇਮ ਕਿਸੇ ਹੋਰ ਨਾਲ ਨਾ ਹੋਵੇ। ਨਿਜ = ਆਪਣਾ।

ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ

The sight of him, even for an instant, cures the three fevers; his touch brings liberation from the deep dark pit of household affairs. ||1||Pause||

ਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ ॥੧॥ ਰਹਾਉ ॥ ਨਿਮਖ (Skt. निमेष) ਅੱਖ ਫਰਕਣ ਜਿਤਨੇ ਸਮੇ ਲਈ। ਤਾਪ ਤ੍ਰਈ = ਤਿੰਨੇ ਹੀ ਤਾਪ (ਆਧਿ, ਬਿਆਧਿ, ਉਪਾਧਿ)। ਮੋਚਨ = ਨਾਸ ਕਰਨ ਵਾਲਾ। ਪਰਸਤ = (ਚਰਨ) ਛੋਹਿਆਂ। ਗ੍ਰਿਹ ਕੂਪ = ਘਰ (ਦੇ ਜੰਜਾਲ)-ਰੂਪ ਖੂਹ ॥੧॥ ਰਹਾਉ ॥

ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਛੂਟੈ ਮੋਹਿ

The devotee can release anyone from my bondage, but I cannot release anyone from his.

ਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ। ਮੋਹਿ = ਮੇਰੇ ਪਾਸੋਂ, ਮੈਥੋਂ।

ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਹੋਇ ॥੧॥

If, at any time, he grabs and binds me, even then, I cannot protest. ||1||

ਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ॥੧॥ ਗਹਿ = ਫੜ ਕੇ। ਬਾਂਧੈ = ਬੰਨ੍ਹ ਲਏ। ਤਉ = ਤਦੋਂ। ਫੁਨਿ = ਮੁੜ, ਫਿਰ। ਮੋ ਪੈ = ਮੈਥੋਂ। ਜਬਾਬੁ = ਉਜ਼ਰ, ਨਾਂਹ-ਨੁੱਕਰ ॥੧॥

ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ

I am bound by virtue; I am the Life of all. My slaves are my very life.

ਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ। ਗੁਨ ਬੰਧ = (ਭਗਤ ਦੇ) ਗੁਣਾਂ ਦਾ ਬੱਝਾ ਹੋਇਆ। ਜੀਵਨਿ = ਜ਼ਿੰਦਗੀ। ਜਾ ਕੇ

ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥

Says Naam Dayv, as is the quality of his soul, so is my love which illuminates him. ||2||3||

ਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ ॥੨॥੩॥ ਜੀਅ = ਜਿਸ ਦੇ ਚਿੱਤ ਵਿਚ (ਪ੍ਰੀਤ ਦੇ ਭੇਤ ਦੀ ਇਹ ਸੋਚ)। ਤਾ ਕੈ = ਉਸ ਦੇ ਹਿਰਦੇ ਵਿਚ। ਪ੍ਰਗਾਸ = ਚਾਨਣ ॥੨॥੩॥