ਸੂਹੀ ਮਹਲਾ

Soohee, Fifth Mehl:

ਸੂਹੀ ਪੰਜਵੀਂ ਪਾਤਿਸ਼ਾਹੀ।

ਗੁਰ ਪੂਰੇ ਜਬ ਭਏ ਦਇਆਲ

When the Perfect Guru becomes merciful,

ਹੇ ਭਾਈ! ਜਦੋਂ (ਕਿਸੇ ਮਨੁੱਖ ਉਤੇ) ਪੂਰੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਦਇਆਲ = ਦਇਆਵਾਨ।

ਦੁਖ ਬਿਨਸੇ ਪੂਰਨ ਭਈ ਘਾਲ ॥੧॥

my pains are taken away, and my works are perfectly completed. ||1||

(ਉਹ ਮਨੁੱਖ ਹਰਿ-ਨਾਮ ਸਿਮਰਦਾ ਹੈ, ਉਸ ਦੀ ਇਹ) ਮੇਹਨਤ ਸਫਲ ਹੋ ਜਾਂਦੀ ਹੈ, ਤੇ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥ ਬਿਨਸੇ = ਨਾਸ ਹੋ ਜਾਂਦੇ ਹਨ। ਪੂਰਨ = ਸਫਲ। ਘਾਲ = (ਸੇਵਾ-ਭਗਤੀ ਦੀ) ਮੇਹਨਤ ॥੧॥

ਪੇਖਿ ਪੇਖਿ ਜੀਵਾ ਦਰਸੁ ਤੁਮੑਾਰਾ

Gazing upon, beholding the Blessed Vision of Your Darshan, I live;

ਹੇ ਪ੍ਰਭੂ! (ਮੇਹਰ ਕਰ) ਤੇਰਾ ਦਰਸਨ ਸਦਾ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹੇ, ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ।

ਚਰਣ ਕਮਲ ਜਾਈ ਬਲਿਹਾਰਾ

I am a sacrifice to Your Lotus Feet.

ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਹੁੰਦਾ ਰਹਾਂ। ਜਾਈ = ਜਾਈਂ, ਮੈਂ ਜਾਵਾਂ। ਬਲਿਹਾਰਾ = ਸਦਕੇ, ਕੁਰਬਾਨ।

ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ

Without You, O my Lord and Master, who belongs to me? ||1||Pause||

ਹੇ ਮਾਲਕ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ॥੧॥ ਰਹਾਉ ॥ ਠਾਕੁਰ = ਹੇ ਮਾਲਕ! ॥੧॥ ਰਹਾਉ ॥

ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ

I have fallen in love with the Saadh Sangat, the Company of the Holy,

ਹੇ ਭਾਈ! ਉਸ ਮਨੁੱਖ ਦਾ ਪਿਆਰ ਗੁਰੂ ਦੀ ਸੰਗਤਿ ਨਾਲ ਬਣ ਜਾਂਦਾ ਹੈ, ਸਿਉ = ਨਾਲ।

ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥

by the karma of my past actions and my pre-ordained destiny. ||2||

ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ॥੨॥ ਪੂਰਬ ਕਰਮਿ = ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਦਰਗਾਹ ਤੋਂ ॥੨॥

ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ

Chant the Name of the Lord, Har, Har; how wondrous is His glory!

ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਅਜੇਹਾ ਹੈਰਾਨ ਕਰਨ ਵਾਲਾ ਆਤਮਕ ਤੇਜ ਪ੍ਰਾਪਤ ਹੁੰਦਾ ਹੈ, ਅਚਰਜੁ = ਹੈਰਾਨ ਕਰਨ ਵਾਲਾ। ਪਰਤਾਪ = ਤੇਜ।

ਜਾਲਿ ਸਾਕਹਿ ਤੀਨੇ ਤਾਪ ॥੩॥

The three types of illness cannot consume it. ||3||

ਕਿ (ਆਧਿ, ਬਿਆਧਿ, ਉਪਾਧਿ-ਇਹ) ਤਿੰਨੇ ਹੀ ਤਾਪ (ਆਤਮਕ ਜੀਵਨ ਨੂੰ) ਸਾੜ ਨਹੀਂ ਸਕਣਗੇ ॥੩॥ ਜਾਲਿ ਨ ਸਾਕਹਿ = ਸਾੜ ਨਹੀਂ ਸਕਣਗੇ। ਤੀਨੇ ਤਾਪ = ਆਧਿ, ਬਿਆਧਿ, ਉਪਾਧਿ (ਇਹ ਤਿੰਨ ਹੀ ਤਾਪ) ॥੩॥

ਨਿਮਖ ਬਿਸਰਹਿ ਹਰਿ ਚਰਣ ਤੁਮੑਾਰੇ

May I never forget, even for an instant, the Lord's Feet.

ਹੇ ਹਰੀ! ਤੇਰੇ ਚਰਨ (ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲਣ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹਰਿ = ਹੇ ਹਰੀ!

ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥

Nanak begs for this gift, O my Beloved. ||4||25||31||

ਹੇ ਪਿਆਰੇ! (ਤੇਰੇ ਦਰ ਤੋਂ ਤੇਰਾ ਦਾਸ) ਨਾਨਕ (ਇਹੋ) ਦਾਨ ਮੰਗਦਾ ਹੈ ॥੪॥੨੫॥੩੧॥ ਨਾਨਕੁ ਮਾਗੈ = ਨਾਨਕ ਮੰਗਦਾ ਹੈ ॥੪॥੨੫॥੩੧॥