ਦੋਹਰਾ ॥
Dohira
ਦੋਹਰਾ:
ਯੌ ਹੀ ਬਾਰ ਛਿ ਸਾਤ ਕਰਿ ਲਯੋ ਦਰਬੁ ਸਭ ਛੀਨ ॥
By repeating this action for six or seven time, she lost all her wealth,
ਇਸ ਤਰ੍ਹਾਂ ਛੇ ਸੱਤ ਵਾਰ ਕਰ ਕੇ (ਉਸ ਇਸਤਰੀ ਤੋਂ) ਸਾਰਾ ਧਨ ਹਥਿਆ ਲਿਆ।
ਭੇਦ ਨ ਮੂਰਖ ਤਿਯ ਲਖ︀ਯੋ ਕਹਾ ਜਤਨ ਇਹ ਕੀਨ ॥੧੩॥
And the foolish woman did not discern the real mystery.
ਉਸ ਮੂਰਖ ਇਸਤਰੀ ਨੇ ਭੇਦ ਨੂੰ ਨਾ ਸਮਝਿਆ ਕਿ ਇਸ (ਪਤੀ) ਨੇ ਕੀ ਯਤਨ ਕੀਤਾ ਹੈ ॥੧੩॥