ਚੌਪਈ

Chaupaee

ਚੌਪਈ:

ਯਹੈ ਸਕੇਤ ਤਹਾ ਬਦਿ ਆਈ

(ਉਹ ਪਹਿਲਾਂ ਹੀ) ਇਹ ਸੰਕੇਤ ਉਸ ਨੂੰ ਦਸ ਆਈ।

ਸਾਹਿ ਜਲਾਲਹਿ ਲਯੋ ਬੁਲਾਈ

On the other hand she had called in Jallaal Shah as well,

(ਫਿਰ) ਸ਼ਾਹ ਜਲਾਲ ਨੂੰ ਉਥੇ ਬੁਲਾ ਲਿਆ।

ਜਬ ਹੌ ਦ੍ਰਿਸਟਿ ਤਵੂ ਪਰ ਕਰਿਹੌ

(And told him) ‘When I will come across you,

ਕਿ ਜਦ ਮੈਂ ਤੇਰੇ ਵਲ ਨਜ਼ਰ ਕਰਾਂਗੀ

ਫੂਲਨ ਕੀ ਮਾਲਾ ਉਰ ਡਰਿ ਹੌ ॥੩੦॥

I will place the garland of flowers around your neck.’(30)

ਤਾਂ ਫੁਲਾਂ ਦੀ ਮਾਲਾ (ਤੇਰੇ) ਗਲ ਵਿਚ ਪਾ ਦਿਆਂਗੀ ॥੩੦॥

ਚੜਿ ਬਿਵਾਨ ਦੇਖਨ ਨ੍ਰਿਪ ਗਈ

ਉਹ ਸੁਖਪਾਲ ('ਬਿਵਾਨ') ਵਿਚ ਚੜ੍ਹ ਕੇ ਰਾਜਿਆਂ ਨੂੰ ਵੇਖਣ ਗਈ

ਦ੍ਰਿਸਟਿ ਕਰਤ ਸਭਹਿਨ ਪਰ ਭਈ

Seated in a palanquin, she went round and looked at each one observantly.

ਅਤੇ ਸਾਰਿਆਂ ਉਤੇ ਨਜ਼ਰ ਮਾਰੀ।

ਜਬ ਤਿਹ ਸਾਹ ਜਲਾਲ ਨਿਹਾਰਿਯੋ

ਜਦ ਉਸ ਨੇ ਸ਼ਾਹ ਜਲਾਲ ਨੂੰ ਵੇਖਿਆ

ਫੂਲ ਹਾਰ ਤਾ ਕੇ ਉਰ ਡਾਰਿਯੋ ॥੩੧॥

When she reached near Jallaal Shah, she put a garland around his neck.(31)

ਤਾਂ ਫੁਲਾਂ ਦੀ ਮਾਲਾ ਉਸ ਦੇ ਗਲ ਵਿਚ ਪਾ ਦਿੱਤੀ ॥੩੧॥

ਭਾਤਿ ਭਾਤਿ ਤਬ ਬਾਜਨ ਬਾਜੇ

Then the trumpets started to blow in favour

ਤਦ ਭਾਂਤ ਭਾਂਤ ਦੇ ਵਾਜੇ ਵਜਣ ਲਗੇ।

ਜਨਿਯਤ ਸਾਹਿ ਜਲੂ ਕੇ ਗਾਜੇ

ofJallaal Shah and the other princes were perplexed.

(ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਸ਼ਾਹ ਜਲੂ ਦੀ ਜੈ ਜੈ ਕਾਰ ਹੋ ਰਹੀ ਹੋਵੇ।

ਸਭ ਨ੍ਰਿਪ ਬਕ੍ਰ ਫੂਕ ਹ੍ਵੈ ਗਏ

ਸਾਰਿਆਂ ਰਾਜਿਆਂ ਦੇ ਮੂੰਹ ਫਿਕੇ ਪੈ ਗਏ,

ਜਾਨਕ ਲੂਟਿ ਬਿਧਾ ਤਹਿ ਲਏ ॥੩੨॥

They looked like as if the Creator had robbed them off their right.(32)

ਮਾਨੋ ਉਹ ਪਰਮੇਸ਼੍ਵਰ ਨੇ ਲੁਟ ਲਏ ਹੋਣ ॥੩੨॥