ਚੌਪਈ ॥
Chaupaee
ਚੌਪਈ:
ਵਾ ਕੀ ਕਹੀ ਨ ਨ੍ਰਿਪ ਸੁਤ ਮਾਨੀ ॥
ਰਾਜੇ ਦੇ ਪੁੱਤਰ ਨੇ ਉਸ ਦੀ ਕਹੀ ਹੋਈ (ਗੱਲ ਨੂੰ) ਨਾ ਮੰਨਿਆ।
ਚਿਤ੍ਰਮਤੀ ਤਬ ਭਈ ਖਿਸਾਨੀ ॥
The Prince consented not, and she was ashamed of her act.
ਤਦ ਚਿਤ੍ਰਮਤੀ (ਰਾਣੀ) ਖਿਝ ਗਈ।
ਚਿਤ੍ਰ ਸਿੰਘ ਪੈ ਜਾਇ ਪੁਕਾਰੋ ॥
(ਉਸ ਨੇ) ਜਾ ਕੇ ਰਾਜਾ ਚਿਤ੍ਰ ਸਿੰਘ ਅਗੇ ਫ਼ਰਿਆਦ ਕੀਤੀ
ਬਡੋ ਦੁਸਟ ਇਹ ਪੁਤ੍ਰ ਤੁਹਾਰੋ ॥੨੮॥
She went to Chitar Singh and told, ‘Your son is great betrayer.’(28)
ਕਿ ਤੇਰਾ ਇਹ ਪੁੱਤਰ ਬਹੁਤ ਦੁਸ਼ਟ ਹੈ ॥੨੮॥