ਦੋਹਰਾ ॥
Dohira
ਦੋਹਰਾ:
ਚਿਤ ਚੇਟਕ ਸੋ ਚੁਭਿ ਗਯੋ ਚਮਕਿ ਚਕ੍ਰਿਤ ਭਯੋ ਅੰਗ ॥
The Rani was roused, became extremely passionate and her whole body coveted for love,
(ਰਾਣੀ ਦਾ) ਚਿਤ ਕਾਮ-ਕ੍ਰੀੜਾ ਵਿਚ ਰਮ ਗਿਆ ਅਤੇ ਉਸ ਦਾ ਅੰਗ ਅੰਗ ਮਚਲ ਕੇ ਉਤੇਜਿਤ ਹੋ ਗਿਆ।
ਚੋਰਿ ਚਤੁਰ ਚਿਤ ਲੈ ਗਯੋ ਚਪਲ ਚਖਨ ਕੇ ਸੰਗ ॥੨੬॥
Because her heart was lost in the sensual looks of the Prince.(26)
(ਕਿਉਂਕਿ ਉਸ ਦਾ) ਚਿਤ ਚੋਰ (ਰਾਜ ਕੁਮਾਰ) ਦੀਆਂ ਚੰਚਲ ਅੱਖਾਂ ਨਾਲ ਚੁਰਾ ਲਿਆ ਗਿਆ ॥੨੬॥
ਚੇਰਿ ਰੂਪ ਤੁਹਿ ਬਸਿ ਭਈ ਗਹੌਂ ਕਵਨ ਕੀ ਓਟ ॥
‘I am over powered with your countenance and there is none else from whom I can seek protection.
(ਮੈਂ) ਤੇਰਾ ਰੂਪ ਵੇਖ ਕੇ (ਤੇਰੇ) ਵਸ ਵਿਚ ਹੋ ਗਈ ਹਾਂ, (ਹੁਣ) ਕਿਸ ਦੀ ਓਟ ਲਵਾਂ।
ਮਛਰੀ ਜ︀ਯੋ ਤਰਫੈ ਪਰੀ ਚੁਭੀ ਚਖਨ ਕੀ ਚੋਟ ॥੨੭॥
‘Without the touch of your beautiful eyes I am writhing like a fish (out of water).’(27)
(ਤੁਹਾਡੇ) ਨੈਣਾਂ ਦੀ ਚੋਟ ਖਾ ਕੇ ਮੱਛਲੀ ਵਾਂਗ ਤੜਪ ਰਹੀ ਹਾਂ ॥੨੭॥