ਸਵੈਯਾ ॥
Savaiyya
ਸਵੈਯਾ:
ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥
‘I adore your comeliness and I am pierced by the arrows of separation from you,
(ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ (ਤੇਰੀਆਂ) ਬਲਾਵਾਂ ਲੈਂਦੀ ਹਾਂ ਅਤੇ ਤੇਰੇ ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾਂ।
ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥
‘Renounce the Raja’s fright and make love to me.
(ਤੂੰ) ਮੇਰੇ ਨਾਲ ਚੰਗੀ ਤਰ੍ਹਾਂ ਭੋਗ ਵਿਲਾਸ ਕਰ ਅਤੇ ਰਾਜੇ ਦਾ ਡਰ ਮਨ ਵਿਚ ਨਾ ਰਖ।
ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ ॥
‘I am never satiated by Raja and, therefore, he cannot harm you in any way.
ਉਹ ਮੇਰੇ ਚਿਤ ਨੂੰ ਚੰਗੀ ਤਰ੍ਹਾਂ ਰਿਝਾਉਂਦਾ ਨਹੀਂ ਹੈ, (ਇਸੇ ਲਈ) ਮਨ ਵਿਚ ਕਾਮ-ਪੀੜਿਤ ਹੋ ਕੇ ਭਵਾਟਣੀ ਖਾ ਕੇ ਡਿਗ ਪਈ ਹਾਂ।
ਕੋਟਿ ਉਪਾਇ ਰਹੀ ਕੈ ਦਯਾ ਕੀ ਸੋ ਕੈਸੇ ਹੂੰ ਭੀਜਤ ਭਯੋ ਨ ਐਠ੍ਰਯਾਰੋ ॥੨੫॥
‘I have tried hard but my craving desire is never fulfilled.’(25)
ਸੌਂਹ ਰਬ ਦੀ, (ਮੈਂ) ਕਰੋੜਾਂ ਉਪਾ ਕਰ ਥਕੀ ਹਾਂ, ਪਰ ਕਿਵੇਂ ਵੀ ਮੇਰਾ ਹਠੀਲਾ ਮਨ ਭਿਜਿਆ ਨਹੀਂ ਹੈ ॥੨੫॥