ਗਉੜੀ ਮਹਲਾ ੩ ॥
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
Without my Husband, I am utterly dishonored. Without my Husband Lord, how can I live, O my mother?
ਹੇ ਮੇਰੀ ਮਾਂ! ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਮੇਰੀ ਜਿੰਦ ਬਹੁਤ ਕੰਗਾਲ ਜਿਹੀ ਰਹਿੰਦੀ ਹੈ, ਪ੍ਰਭੂ-ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਕ ਜੀਵਨ ਆ ਨਹੀਂ ਸਕਦਾ। ਖਰੀ = ਬਹੁਤ। ਨਿਮਾਣੀ = ਗਰੀਬ। ਕਿਉ ਜੀਵਾ = ਕਿਵੇਂ ਮੈਂ ਜੀਊ ਸਕਦੀ ਹਾਂ? ਮੇਰੇ ਅੰਦਰ ਆਤਮਕ ਜੀਵਨ ਨਹੀਂ ਆ ਸਕਦਾ। ਮਾਈ = ਹੇ ਮਾਂ!
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
Without my Husband, sleep does not come, and my body is not adorned with my bridal dress.
(ਹੇ ਮਾਂ!) ਪ੍ਰਭੂ-ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ, ਮੈਨੂੰ ਆਪਣੇ ਸਰੀਰ ਉਤੇ ਕੋਈ ਕੱਪੜਾ ਨਹੀਂ ਸੁਖਾਂਦਾ। ਨੀਦ = ਸੁੱਖ ਦੀ ਨੀਂਦ, ਸ਼ਾਂਤੀ। ਕਾਪੜੁ = ਕੱਪੜਾ। ਤਨਿ = ਸਰੀਰ ਉੱਤੇ।
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
(ਹੇ ਮਾਂ!) ਕੱਪੜਾ ਸਰੀਰ ਉਤੇ ਤਦੋਂ ਹੀ ਸੁਖਾਂਦਾ ਹੈ, ਜਦੋਂ ਮੈਂ ਪ੍ਰਭੂ-ਪਤੀ ਨੂੰ ਭਾ ਜਾਵਾਂ। (ਪਰ, ਹੇ ਮਾਂ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪ੍ਰਭੂ ਵਿਚ ਚਿੱਤ ਜੁੜ ਸਕਦਾ ਹੈ। ਕਾਪਰੁ = ਕੱਪੜਾ। ਜਾ = ਜਦੋਂ। ਪਿਰ ਭਾਵੈ = ਪਿਰ ਨੂੰ ਪਸੰਦ ਆਉਂਦੀ ਹੈ।
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
I become His happy soul-bride forever, when I serve the True Guru; I sit in the Lap of the Guru.
ਜਦੋਂ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ, ਤਦੋਂ ਉਹ ਸਦਾ ਵਾਸਤੇ ਭਾਗਾਂ ਵਾਲੀ ਬਣ ਜਾਂਦੀ ਹੈ। (ਇਸ ਵਾਸਤੇ, ਹੇ ਮਾਂ!) ਗੁਰੂ ਦੀ ਗੋਦ ਵਿਚ ਹੀ ਟਿਕੇ ਰਹਿਣਾ ਚਾਹੀਦਾ ਹੈ। ਅੰਕਿ = ਅੰਕ ਵਿਚ, ਗੋਦ ਵਿਚ।
ਗੁਰਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
(ਹੇ ਮਾਂ!) ਜਦੋਂ ਗੁਰੂ ਦੇ ਸ਼ਬਦ ਵਿਚ (ਮੇਰਾ ਚਿੱਤ) ਜੁੜਦਾ ਹੈ, ਤਦੋਂ ਮੈਂ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹਾਂ। (ਹੇ ਮਾਂ!) ਪ੍ਰਭੂ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ। ਸਬਦੈ = ਸ਼ਬਦ ਦੀ ਰਾਹੀਂ। ਰਾਵੀ = ਮਿਲ ਸਕਦੀ ਹਾਂ। ਲਾਹਾ = ਲਾਭ। ਸੰਸਾਰੇ = ਜਗਤ ਵਿਚ।
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥
O Nanak, the soul-bride is loved by her Husband, when she dwells upon the Glorious Praises of the Lord. ||1||
ਹੇ ਨਾਨਕ! ਜੀਵ-ਇਸਤ੍ਰੀ ਜਦੋਂ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੀ ਹੈ, ਤਦੋਂ ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ॥੧॥ ਕਾਮਣਿ = ਜੀਵ-ਇਸਤ੍ਰੀ। ਨਾਹ = ਖਸਮ। ਸਾਰੇ = ਸੰਭਾਲਦੀ ਹੈ ॥੧॥
ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
The soul-bride enjoys the Love of her Beloved.
(ਹੇ ਮੇਰੀ ਮਾਂ!) ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਦਿਨ-ਰਾਤਿ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਸਾਧਨ = ਜੀਵ-ਇਸਤ੍ਰੀ।
ਅਹਿਨਿਸਿ ਰੰਗਿ ਰਾਤੀ ਜੀਉ ਗੁਰਸਬਦੁ ਵੀਚਾਰੇ ॥
Imbued with His Love night and day, she contemplates the Word of the Guru's Shabad.
ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੋਈ ਆਪਣੇ ਪ੍ਰਭੂ-ਪਤੀ ਦੇ ਮਿਲਾਪ ਵਿਚ ਆਤਮਕ ਆਨੰਦ ਮਾਣਦੀ ਹੈ, ਅਹਿ = ਦਿਨ। ਨਿਸਿ = ਰਾਤ। ਵੀਚਾਰੇ = ਵਿਚਾਰਦੀ ਹੈ, ਸੋਚ = ਮੰਡਲ ਵਿਚ ਟਿਕਾਂਦੀ ਹੈ।
ਗੁਰਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
Contemplating the Guru's Shabad, she conquers her ego, and in this way, she meets her Beloved.
(ਕਿਉਂਕਿ) ਜੇਹੜੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ। (ਹੇ ਸਤਸੰਗੀ ਸਹੇਲੀਓ! ਤੁਸੀ ਭੀ) ਇਸ ਤਰ੍ਹਾਂ ਪ੍ਰਭੂ-ਪਿਆਰੇ ਨੂੰ ਮਿਲੋ। ਇਨ ਬਿਧਿ = ਇਸ ਤਰੀਕੇ ਨਾਲ।
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
She is the happy soul-bride of her Lord, who is forever imbued with the Love of the True Name of her Beloved.
(ਹੇ ਮਾਂ!) ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ ਸਦਾ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪ੍ਰੇਮ ਕਰਦੀ ਹੈ। ਸੋਹਾਗਣਿ = ਚੰਗੇ ਭਾਗਾਂ ਵਾਲੀ। ਰੰਗਿ = ਪ੍ਰੇਮ-ਰੰਗ ਵਿਚ। ਸਾਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
Abiding in the Company of our Guru, we grasp the Ambrosial Nectar; we conquer and cast out our sense of duality.
(ਹੇ ਸਹੇਲੀਹੋ!) ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੈ ਸਕੀਦਾ ਹੈ। (ਜਿਸ ਨੂੰ ਇਹ ਨਾਮ-ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ) ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ। ਗਹੀਐ = ਪ੍ਰਾਪਤ ਕਰ ਲਈਦਾ ਹੈ। ਦੁਬਿਧਾ = ਮੇਰ-ਤੇਰ। ਨਿਵਾਰੇ = ਦੂਰ ਕਰ ਲੈਂਦੀ ਹੈ।
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥
O Nanak, the soul-bride attains her Husband Lord, and forgets all her pains. ||2||
ਹੇ ਨਾਨਕ! ਉਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੇ ਦੁੱਖ ਭੁਲਾ ਲਏ ॥੨॥ ਵਰੁ = ਖਸਮ। ਸਗਲੇ = ਸਾਰੇ ॥੨॥
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
The soul-bride has forgotten her Husband Lord, because of love and emotional attachment to Maya.
(ਹੇ ਮਾਂ!) ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦੀ ਯਾਦ) ਤੋਂ ਖੁੰਝ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ (ਫਸ ਕੇ ਹੋਰਨਾਂ ਪਦਾਰਥਾਂ ਨੂੰ) ਪਿਆਰ ਕਰਨ ਲੱਗ ਪੈਂਦੀ ਹੈ। ਪਿਰਹੁ = ਪਿਰ ਤੋਂ, ਖਸਮ ਤੋਂ। ਮੋਹਿ = ਮੋਹ ਵਿਚ।
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
The false bride is attached to falsehood; the insincere one is cheated by insincerity.
ਉਹ ਝੂਠੇ ਤੇ ਕੂੜੇ ਪਦਾਰਥਾਂ ਦੀ ਵਣਜਾਰਨ ਝੂਠੇ ਮੋਹ ਵਿਚ ਲੱਗੀ ਰਹਿੰਦੀ ਹੈ, ਕੂੜੇ ਮੋਹ ਵਿਚ ਠੱਗੀ ਜਾਂਦੀ ਹੈ। ਝੂਠਿ = ਝੂਠ ਵਿਚ, ਝੂਠੇ ਜਗਤ ਦੇ ਮੋਹ ਵਿਚ। ਮੁਠੀ = ਲੁੱਟੀ ਹੋਈ। ਕੂੜਿਆਰੇ = ਕੂੜੇ ਪਦਾਰਥਾਂ ਦੀ ਵਣਜਾਰਨ।
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
She who drives out her falsehood, and acts according to the Guru's Teachings, does not lose her life in the gamble.
ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਮਤਿ ਨੂੰ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਉਹ ਕੂੜੇ ਮੋਹ ਨੂੰ (ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ, (ਤੇ ਇਸ ਤਰ੍ਹਾਂ) ਆਪਣਾ ਜਨਮ ਵਿਅਰਥ ਨਹੀਂ ਗਵਾਂਦੀ। ਸਾਰੇ = ਸੰਭਾਲਦੀ ਹੈ। ਜੂਐ = ਜੂਏ ਵਿਚ।
ਗੁਰਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
One who serves the Word of the Guru's Shabad is absorbed in the True Lord; she eradicates egotism from within.
ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਮੁਕਾਂਦੀ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
So let the Name of the Lord abide within your heart; decorate yourself in this way.
ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲੈਂਦੀ ਹੈ-ਉਹ ਇਹੋ ਜਿਹਾ ਆਤਮਕ ਸਿੰਗਾਰ ਕਰਦੀ ਹੈ। ਰਿਦੈ = ਹਿਰਦੇ ਵਿਚ।
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥
O Nanak, the soul-bride who takes the Support of the True Name is intuitively absorbed in the Lord. ||3||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਿਸ ਜੀਵ-ਇਸਤ੍ਰੀ ਦਾ ਜੀਵਨ-ਆਸਰਾ ਹੈ, ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੩॥ ਸਹਿਜ = ਆਤਮਕ ਅਡੋਲਤਾ ਵਿਚ। ਅਧਾਰੋ = ਆਸਰਾ ॥੩॥
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
Meet me, O my Dear Beloved. Without You, I am totally dishonored.
ਹੇ ਮੇਰੇ ਪ੍ਰੀਤਮ ਪ੍ਰਭੂ ਜੀ! ਮੈਨੂੰ ਮਿਲ, ਤੈਥੋਂ ਬਿਨਾ ਮੈਂ ਬੁਹਤ ਆਜਿਜ਼ ਹਾਂ।
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
Sleep does not come to my eyes, and I have no desire for food or water.
(ਹੇ ਪ੍ਰੀਤਮ ਜੀ!) ਤੈਥੋਂ ਬਿਨਾ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਆਉਂਦੀ, ਮੈਨੂੰ ਨਾਹ ਅੰਨ ਚੰਗਾ ਲੱਗਦਾ ਹੈ ਨਾਹ ਪਾਣੀ। ਮੈ = ਮੈਨੂੰ। ਨੈਣੀ = ਅੱਖਾਂ ਵਿਚ। ਭਾਵੈ = ਚੰਗਾ ਲੱਗਦਾ।
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
I have no desire for food or water, and I am dying from the pain of separation. Without my Husband Lord, how can I find peace?
(ਹੇ ਮਾਂ! ਪ੍ਰੀਤਮ-ਪ੍ਰਭੂ ਦੇ ਵਿਛੋੜੇ ਵਿਚ) ਅੰਨ ਪਾਣੀ ਚੰਗਾ ਨਹੀਂ ਲੱਗਦਾ, ਹਾਹੁਕਿਆਂ ਵਿਚ ਜਿੰਦ ਦੁੱਖੀ ਹੁੰਦੀ ਹੈ, ਪਤੀ-ਪ੍ਰਭੂ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ। ਹਾਵੈ = ਹਾਹੁਕੇ ਵਿਚ।
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
I offer my prayers to the Guru; if it pleases the Guru, He shall unite me with Himself.
(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ-ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ। ਕਰਉ = ਮੈਂ ਕਰਦੀ ਹਾਂ।
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
The Giver of peace has united me with Himself; He Himself has come to my home to meet me.
(ਹੇ ਮਾਂ!) ਸਾਰੇ ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ (ਜਿਸ ਨੂੰ ਮਿਲਾਂਦਾ ਹੈ) ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ। ਘਰਿ = ਹਿਰਦੇ-ਘਰ ਵਿਚ। ਆਏ = ਆਇ, ਆ ਕੇ।
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ (ਇਹ ਪ੍ਰਭੂ-) ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ ॥੪॥੨॥