ਪਉੜੀ

Pauree:

ਪਉੜੀ।

ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਦਿਤੇ

The slanderers are destroyed in an instant; they are not spared for even a moment.

(ਗੁਰਮੁਖਾਂ ਦੀ) ਨਿੰਦਿਆ ਕਰਨ ਵਾਲਿਆਂ ਨੂੰ ਪ੍ਰਭੂ ਝੱਟ-ਪੱਟ ਹੀ ਮਾਰ ਦਿਤਾ ਹੈ ਤੇ ਇਕ ਪਲ ਵੀ ਟਿਕਣ ਨਹੀਂ ਦਿਤਾ (ਇਕ ਪਲ ਭਰ ਭੀ ਸ਼ਾਂਤੀ ਨਹੀਂ ਕਰਨ ਦਿੱਤੀ)। ਤਤਕਾਲਿ = ਉਸੇ ਵੇਲੇ।

ਪ੍ਰਭ ਦਾਸ ਕਾ ਦੁਖੁ ਖਵਿ ਸਕਹਿ ਫੜਿ ਜੋਨੀ ਜੁਤੇ

God will not endure the sufferings of His slaves, but catching the slanderers, He binds them to the cycle of reincarnation.

ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ (ਭਾਵ, ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੋਂਹਦਾ), ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿੱਤਾ ਹੈ। ਨ ਖਵਿ ਸਕਹਿ = ਸਹਾਰ ਨਹੀਂ ਸਕਦੇ। ਜੁਤੇ = ਜੋ ਦਿੱਤੇ, ਪਾ ਦਿੱਤੇ।

ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ

Grabbing them by the hair on their heads, the Lord throws them down, and leaves them on the path of Death.

(ਨਿੰਦਕਾਂ ਨੂੰ, ਮਾਨੋ,) ਉਸ ਨੇ ਕੇਸਾਂ ਤੋਂ ਫੜ ਕੇ ਭੁੰਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ (ਨਿਖਸਮੇ) ਛੱਡ ਦਿੱਤਾ ਹੈ; ਮਥੇ ਵਾਲਿ = ਮੱਥੇ ਦੇ ਵਾਲਾਂ ਤੋਂ (ਫੜ ਕੇ)। ਪਛਾੜਿਅਨੁ = ਪਛਾੜੇ ਹਨ ਉਸ ਪ੍ਰਭੂ ਨੇ, ਭੁੰਞੇ ਪਟਕਾ ਕੇ ਮਾਰੇ ਹਨ ਉਸ ਨੇ। ਜਮ ਮਾਰਗਿ = ਜਮ ਦੇ ਰਾਹ ਤੇ। ਮੁਤੇ = ਛੱਡ ਦਿੱਤੇ ਹਨ।

ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ

They cry out in pain, in the darkest of hells.

ਇਸ ਤਰ੍ਹਾਂ ਦੁੱਖ ਲੱਗਣ ਕਰ ਕੇ ਉਹ ਵਿਲਕਦੇ ਹਨ, ਤੇ ਮਾਨੋ, ਘੋਰ ਨਰਕ ਵਿਚ ਜਾ ਪੈਂਦੇ ਹਨ। ਦੁਖਿ ਲਗੈ = (ਪੂਰਬ ਪੂਰਨ ਕਾਰਦੰਤਕ, Locative Absolute) ਦੁੱਖ ਲੱਗਣ ਕਰ ਕੇ। ਨਰਕਿ ਘੋਰਿ = ਘੋਰ ਨਰਕ ਵਿਚ, ਡਰਾਉਣੇ ਨਰਕ ਵਿਚ। ਸੁਤੇ = ਜਾ ਪਏ।

ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥

But hugging His slaves close to His Heart, O Nanak, the True Lord saves them. ||20||

ਪਰ ਹੇ ਨਾਨਕ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਵਿਕਾਰਾਂ ਦੁੱਖਾਂ ਤੋਂ, ਮਾਨੋ) ਗਲ ਲਾ ਕੇ ਬਚਾ ਲਿਆ ਹੈ ॥੨੦॥ ਰਖਿਅਨੁ = ਰੱਖ ਲਏ ਉਸ (ਪ੍ਰਭੂ) ਨੇ। ਸਤੇ = ਸਤਿ, ਸੱਚਾ ॥੨੦॥