ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਿਸ਼ਾਹੀ।

ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ

Meditate on the Lord, O fortunate ones; He is pervading the waters and the earth.

ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ ਨੂੰ ਜਪੋ ਜੋ ਪਾਣੀ ਵਿਚ, ਧਰਤੀ ਉੱਤੇ (ਹਰ ਥਾਂ) ਮੌਜੂਦ ਹੈ; ਪੂਰਨੁ = ਵਿਆਪਕ।

ਨਾਨਕ ਨਾਮਿ ਧਿਆਇਐ ਬਿਘਨੁ ਲਾਗੈ ਕੋਇ ॥੧॥

O Nanak, meditate on the Naam, the Name of the Lord, and no misfortune shall strike you. ||1||

ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥ ਨਾਮਿ ਧਿਆਇਐ = ਜੇ ਨਾਮ ਸਿਮਰਿਆ ਜਾਏ ॥੧॥