ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ

Kabeer, the pure drop of water falls from the sky, and mixes with the dust.

ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ, ਲੀਨੀ ਮਿਲਾਇ = (ਹਲ ਸੁਹਾਗੇ ਆਦਿਕ ਦੀ ਰਾਹੀਂ ਸੰਵਾਰੀ ਹੋਈ ਜ਼ਮੀਨ ਵਿਚ) ਮਿਲਾ ਲੈਂਦਾ ਹੈ।

ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥

Millions of clever people may try, but they will fail - it cannot be made separate again. ||196||

ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥ ਨਿਰਵਾਰੀ ਨਾ ਜਾਇ = ਅਕਾਸ਼ੀ ਬੂੰਦ ਉਸ ਧਰਤੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਪਚਿ ਗਏ = ਕੋਸ਼ਸ਼ ਕਰ ਕੇ ਥੱਕ-ਟੁੱਟ ਗਏ ॥੧੯੬॥