ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥
Kabeer, I was going on a pilgrimage to Mecca, and God met me on the way.
ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ। ਹਉ = ਮੈਂ। ਜਾਇ ਥਾ = ਜਾ ਰਿਹਾ ਸਾਂ। ਆਗੈ = ਉਥੇ ਗਏ ਨੂੰ ਅੱਗੋਂ।
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨੑਿ ਫੁਰਮਾਈ ਗਾਇ ॥੧੯੭॥
He scolded me and asked, "Who told you that I am only there?" ||197||
ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥ ਕਿਨ੍ਹ੍ਹਿ = ਕਿਸ ਨੇ? ਫੁਰਮਾਈ ਗਾਇ = ਗਾਂ (ਜ਼ਬਹ ਕਰਨ) ਦਾ ਹੁਕਮ ਦਿੱਤਾ ਸੀ। ਕਿਨਿ ਫਰਮਾਈ ਗਾਇ = ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਜ਼ਬਹ ਕਰੋ (ਤਾਂ ਪਾਪ ਬਖ਼ਸ਼ੇ ਜਾਣਗੇ)? ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਦੀ ਕੁਰਬਾਨੀ ਦਿਉ (ਤਾਂ ਬਖ਼ਸ਼ੇ ਜਾਉਗੇ)? ॥੧੯੭॥