ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ

Kabeer, I went to Mecca - how many times, Kabeer?

ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ। ਹੋਇ ਹੋਇ ਗਇਆ = ਕਈ ਵਾਰੀ ਹੋਇਆ।

ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਬੋਲੈ ਪੀਰ ॥੧੯੮॥

O Lord, what is the problem with me? You have not spoken to me with Your Mouth. ||198||

ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥ ਸਾਈ = ਹੇ ਸਾਈਂ! ਪੀਰ = ਹੇ ਪੀਰ! ਹੇ ਮੁਰਸ਼ਿਦ! ਖਤਾ = ਦੋਸ਼। ਹਜ ਕਾਬੈ = ਕਾਬੇ ਦਾ ਹੱਜ ॥੧੯੮॥