ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ

Kabeer, they oppress living beings and kill them, and call it proper.

ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ, ਜੁ = ਜੋ। ਜੀਅ = ਜੀਵਾਂ ਨੂੰ। ਜੋਰੁ = ਧੱਕਾ। ਕਰਿ = ਕਰ ਕੇ। ਕਹਤੇ ਹਹਿ ਜੁ = ਪਰ ਆਖਦੇ ਹਨ ਕਿ। ਹਲਾਲੁ = ਜਾਇਜ਼, ਭੇਟਾ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।

ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥

When the Lord calls for their account, what will their condition be? ||199||

ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥ ਦਈ = (ਸਭ ਜੀਵਾਂ ਨਾਲ ਪਿਆਰ ਕਰਨ ਵਾਲਾ) ਪਰਮਾਤਮਾ {ਨੋਟ: ਇਸ ਲਫ਼ਜ਼ 'ਦਈ' ਦੀ ਵਰਤੋਂ ਇਥੇ ਖ਼ਾਸ ਤੌਰ ਤੇ ਸੁਆਦਲੀ ਅਤੇ ਅਰਥ-ਭਰੀ ਹੈ। ਜੋ ਲੋਕ ਇਹ ਯਕੀਨ ਰੱਖਦੇ ਹਨ ਕਿ ਖ਼ੁਦਾ ਕਿਸੇ ਕੁਰਬਾਨੀ ਦੇ ਦੇਣ ਨਾਲ ਖ਼ੁਸ਼ ਹੁੰਦਾ ਹੈ ਅਤੇ ਗੁਨਾਹ ਬਖ਼ਸ਼ ਦੇਂਦਾ ਹੈ, ਉਹ ਉਸ ਨੂੰ 'ਰੱਬਿਲ-ਆਲਮੀਨ' ਭੀ ਆਖਦੇ ਹਨ। ਸਾਰੇ ਆਲਮ ਦਾ ਪਾਲਣਹਾਰ ਹੁੰਦਿਆਂ ਉਹ ਉਸ ਗਾਂ ਆਦਿਕ ਪਸ਼ੂ ਨੂੰ ਭੀ ਪਾਲਦਾ ਤੇ "ਪਿਆਰਦਾ" ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਉਸ ਬੰਦੇ ਨਾਲ ਖ਼ੁਸ਼ ਹੋਵੇ ਜੋ ਉਸੇ ਦੇ ਹੀ ਪਿਆਰੇ ਤੇ ਪਾਲੇ ਹੋਏ ਨੂੰ ਉਸੇ ਦੀ ਖ਼ਾਤਰ ਜ਼ਬਹ ਕਰੇ, ਤੇ ਆਪੇ ਖਾ ਪੀ ਕੇ ਇਹ ਸਮਝ ਲਏ ਕਿ ਇਹ ਕੁਰਬਾਨੀ ਖ਼ੁਦਾ ਨੂੰ ਅਪੱੜ ਗਈ ਹੈ, ਤੇ ਉਸ ਨੇ ਮੇਰੇ ਗੁਨਾਹ ਬਖ਼ਸ਼ ਦਿੱਤੇ ਹਨ}। ਦਫਤਰਿ ਕਾਢਿ ਹੈ = ਲੇਖਾ ਕਰੇਗਾ ॥੧੯੯॥