ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥
Kabeer, it is tyranny to use force; the Lord shall call you to account.
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥
When your account is called for, your face and mouth shall be beaten. ||200||
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥ ਨੀਕਸੈ = ਨਿਕਲਦਾ ਹੈ। ਮੁਹੈ ਮੁਹਿ = ਮੂੰਹ ਉੱਤੇ, ਮੁੜ ਮੁੜ ਮੂੰਹ ਉੱਤੇ। ਖਾਇ = ਖਾਂਦਾ ਹੈ ॥੨੦੦॥