ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥
Kabeer, it is easy to render your account, if your heart is pure.
ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ; ਦਿਲ ਸੂਚੀ = ਦਿਲ ਦੀ ਸੁੱਚ, ਦਿਲ ਦੀ ਪਾਕੀਜ਼ਗੀ।
ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥
In the True Court of the Lord, no one will seize you. ||201||
(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥ ਦੀਬਾਨ = ਕਚਹਿਰੀ। ਪਲਾ ਨ ਪਕਰੈ ਕੋਇ = ਕੋਈ ਸ਼ਖ਼ਸ ਪੱਲਾ ਨਹੀਂ ਫੜਦਾ, ਕੋਈ ਇਤਰਾਜ਼ ਨਹੀਂ ਕਰਦਾ ॥੨੦੧॥