ਮਃ ੪ ॥
Fourth Mehl:
ਚੋਥੀ ਪਾਤਸ਼ਾਹੀ।
ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥
Egotism and Maya are total poison; in these, people continually suffer loss in this world.
ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ। ਬਿਖੁ = ਜ਼ਹਿਰ।
ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥
The Gurmukh earns the profit of the wealth of the Lord's Name, contemplating the Word of the Shabad.
ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵੀਚਾਰ ਦੁਆਰਾ ਖੱਟਿਆ (ਜਾ ਸਕਦਾ ਹੈ),
ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
The poisonous filth of egotism is removed, when one enshrines the Ambrosial Name of the Lord within the heart.
ਤੇ ਹਉਮੈ-ਮੈਲ (ਰੂਪ) ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿਚ ਧਾਰਨ ਕੀਤਿਆਂ ਉਤਰ ਜਾਂਦੀ ਹੈ। ਉਰ = ਹਿਰਦਾ।
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
All the Gurmukh's affairs are brought to perfect completion; the Lord has showered him with His Mercy.
(ਇਹ ਨਾਮ ਦੀ ਦਾਤਿ ਪ੍ਰਭੂ ਦੇ ਹੱਥ ਹੈ), ਜਿਨ੍ਹਾਂ ਗੁਰਮੁਖਾਂ ਤੇ ਉਹ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। (ਉਹਨਾਂ ਨੂੰ ਮਨੁੱਖਾ ਜਨਮ ਦੇ ਅਸਲ ਵਣਜ ਵਿਚ ਘਾਟਾ ਨਹੀਂ ਪੈਂਦਾ), ਸਿਧ = ਸਫਲ, (ਸਿਧਿ = ਸਫਲਤਾ)।
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥
O Nanak, one who meets the Primal Lord remains blended with the Lord, the Creator Lord. ||2||
(ਪਰ) ਹੇ ਨਾਨਕ! ਪ੍ਰਭੂ ਨੂੰ ਉਹੀ ਮਿਲੇ ਹਨ; ਜੋ ਦਰਗਾਹ ਤੋਂ ਮਿਲੇ ਹਨ, ਤੇ ਜਿਨ੍ਹਾਂ ਨੂੰ ਸਿਰਜਣਹਾਰ ਹਰੀ ਨੇ ਆਪ ਮੇਲਿਆ ਹੈ ॥੨॥ ਸਿਰਜਣਹਾਰਿ = ਸਿਰਜਣਹਾਰਿ ਨੇ ॥੨॥