ਪਉੜੀ

Pauree:

ਪਉੜੀ।

ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ

You are True, O True Lord and Master. You are the Truest of the True, O Lord of the World.

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਮਾਲਕ ਹੈਂ ਤੇ ਪ੍ਰਿਥਵੀ ਦਾ ਸੱਚਾ ਸਾਈਂ ਹੈਂ, ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਗੋਸਾਈ = ਧਰਤੀ ਦਾ ਖ਼ਸਮ।

ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ

Everyone meditates on You; everyone falls at Your Feet.

ਸਾਰੀ ਸ੍ਰਿਸ਼ਟੀ ਤੇਰਾ ਧਿਆਨ ਹੈ ਤੇ ਸਭ ਜੀਅ-ਜੰਤ ਤੇਰੇ ਅਗੇ ਸਿਰ ਨਿਵਾਉਂਦੇ ਹਨ। ਪਾਈ = ਪੈਰਾਂ ਤੇ, ਚਰਨਾਂ ਤੇ।

ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ

Your Praises are graceful and beautiful; You save those who speak them.

ਤੇਰੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜਿਸ ਨੇ ਕੀਤੀ ਹੈ, ਉਸ ਨੂੰ (ਸੰਸਾਰ-ਸਾਗਰ ਤੋਂ) ਪਾਰ ਉਤਾਰਦੀ ਹੈ। ਸੁਆਲਿਓ = ਸੋਹਣੀ (ਸੁਆਲਿਉ = ਸੋਹਣਾ)।

ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ

You reward the Gurmukhs, who are absorbed in the True Name.

ਹੇ ਪ੍ਰਭੂ! ਜੋ ਜੀਵ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ; ਤੂੰ ਉਹਨਾਂ ਦੀ ਘਾਲ (ਸਿਫ਼ਤਿ-ਸਾਲਾਹ ਕਰਨ ਦੀ ਘਾਲ) ਸਫਲ ਕਰਦਾ ਹੈਂ, ਤੇਰੇ ਸੱਚੇ ਨਾਮ ਵਿਚ ਉਹ ਲੀਨ ਹੋ ਜਾਂਦੇ ਹਨ। ਨਾਮਿ = ਨਾਮ ਵਿਚ

ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

O my Great Lord and Master, great is Your glorious greatness. ||1||

ਹੇ ਮੇਰੇ ਮਾਲਿਕ (ਪ੍ਰਭੂ! ਜਿਹਾ) ਤੂੰ ਆਪ ਹੈਂ (ਤਿਹੀ) ਤੇਰੀ ਵਡਿਆਈ (ਭੀ) ਵੱਡੀ (ਭਾਵ, ਵੱਡੇ ਗੁਣ ਪੈਦਾ ਕਰਨ ਵਾਲੀ) ਹੈ ॥੧॥